ਜੰਮੂ (ਸਮਾਜਵੀਕਲੀ) : ਪਾਕਿਸਤਾਨ ਫੌਜ ਨੇ ਅੱਜ ਮੁੜ ਜੰਮੂ ਕਸ਼ਮੀਰ ਵਿੱਚ ਕੰਟਰੋਲ ਰੇਖਾ ’ਤੇ ਪੁਣਛ ਜ਼ਿਲ੍ਹੇ ਦੇ ਕਿਰਨੀ ਅਤੇ ਦੇਗਵਾਰ ਸੈਕਟਰਾਂ ਵਿੱਚ ਅਗਾਮੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਭਾਰੀ ਗੋਲਾਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ। ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਵਿੱਚ ਕੌਮਾਂਤਰੀ ਸੀਮਾ ਅਤੇ ਕੰਟਰੋਲ ਰੇਖਾ ’ਤੇ ਗੋਲਾਬਾਰੀ ਦਾ ਇਹ ਲਗਾਤਾਰ ਪੰਜਵਾਂ ਦਿਨ ਹੈ। ਪਾਕਿ ਵੱਲੋਂ ਕੀਤੀ ਗੋਲਾਬਾਰੀ ਵਿੱਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।