ਪਾਕਿ ਤਹਿਰੀਕ-ਏ-ਇਨਸਾਫ਼ ਨੇ ਵਿਧਾਨ ਸਭਾ ਦੀ ਮੈਂਬਰ ਨੂੰ ਪਾਰਟੀ ’ਚੋਂ ਕੱਢਿਆ

ਲਾਹੌਰ (ਸਮਾਜਵੀਕਲੀ) :  ਪਾਕਿ ਦੀ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਨੇ ਆਪਣੀ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਦੀ ਮੈਂਬਰ ਉਜ਼ਮਾ ਕਰਦਰ ਨੂੰ ‘ਅਨੁਸ਼ਾਸਨ ਭੰਗ ਕਰਨ’ ਦੇ ਦੋਸ਼ਾਂ ਹੇਠ ਪਾਰਟੀ ਵਿਚੋਂ ਕੱਢ ਦਿੱਤਾ ਹੈ। ਉਜ਼ਮਾ ਦੀ ਇਕ ਵਿਵਾਦਤ ਆਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਲੀਕ ਹੋ ਗਈ ਸੀ। ਇਸ ਵਿਚ ਉਹ ਸਰਕਾਰ ’ਚ ਫ਼ੌਜ ਦੀ ਵੱਧ ਰਹੀ ਦਖ਼ਲਅੰਦਾਜ਼ੀ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰ ਰਹੀ ਹੈ। ਉਜ਼ਮਾ ਔਰਤਾਂ ਲਈ ਰਾਖ਼ਵੀਂ ਸੀਟ ਤੋਂ 2018 ਵਿਚ ਪੀਟੀਆਈ ਦੀ ਟਿਕਟ ’ਤੇ ਜਿੱਤੀ ਸੀ। ਉਹ ਪੰਜਾਬ ਸੂਬੇ ਦੀ ਕਾਫ਼ੀ ਸਰਗਰਮ ਸਿਆਸੀ ਆਗੂ ਹੈ।

Previous articleਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ
Next articleਭਾਰਤ ਨੂੰ ਪਿਆਰ ਕਰਦਾ ਹੈ ਅਮਰੀਕਾ: ਟਰੰਪ