ਪਾਕਿਸਤਾਨ ਵਿੱਚ ਫਸੇ 204 ਭਾਰਤੀ ਵਤਨ ਪਰਤੇ

ਦਿਲਬਾਗ ਗਿੱਲਅਟਾਰੀ (ਸਮਾਜਵੀਕਲੀ):  ਕਰੋਨਾ ਮਹਾਂਮਾਰੀ ਕਾਰਨ ਲੌਕਡਾਊਨ ਦੌਰਾਨ ਪਾਕਿਸਤਾਨ ਵਿਚ ਫਸੇ 785 ਭਾਰਤੀਆਂ ਵਿੱਚੋਂ ਅੱਜ ਜੰਮੂ-ਕਸ਼ਮੀਰ ਦੇ 204 ਲੋਕ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤੇ। ਸੰਗਠਿਤ ਚੈੱਕ ਪੋਸਟ ਅਟਾਰੀ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਇਨ੍ਹਾਂ ਦੀ ਥਰਮਲ ਸਕਰੀਨਿੰਗ ਕੀਤੀ ਗਈ। ਉਪਰੰਤ ਇਨ੍ਹਾਂ ਨੂੰ ਸਖ਼ਤ ਸੁਰੱਖਿਆ ਹੇਠ ਜੰਮੂ-ਕਸ਼ਮੀਰ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਰਾਹੀਂ ਅੱਗੇ ਭੇਜ ਦਿੱਤਾ ਗਿਆ।

ਪਾਕਿਸਤਾਨ ਤੋਂ ਵਤਨ ਪਰਤੇ ਜੰਮੂ-ਕਸ਼ਮੀਰ ਦੇ ਇਨ੍ਹਾਂ ਯਾਤਰੀਆਂ ਵਿੱਚ ਵਧੇਰੇ ਨੌਜਵਾਨ ਲੜਕੇ-ਲੜਕੀਆਂ ਸਨ ਜੋ ਪਾਕਿਸਤਾਨ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਗਏ ਸਨ। ਅਟਾਰੀ ਸਰਹੱਦ ਤੋਂ ਜੰਮੂ-ਕਸ਼ਮੀਰ ਲਈ ਵਿਸ਼ੇਸ਼ ਬੱਸਾਂ ਰਾਹੀਂ ਰਵਾਨਾ ਹੋਏ ਯਾਤਰੀਆਂ ਨੂੰ ਰਸਤੇ ਵਿੱਚ ਲਖਨਪੁਰ ਬਾਰਡਰ ‘ਤੇ ਕੁਆਰਨਟਾਈਨ ਕੀਤਾ ਜਾਵੇਗਾ।

Previous articleਅਮਰੀਕੀ ਸਿੱਖ ’ਤੇ ਹਮਲਾ: ਸਿੱਖ ਸੰਸਥਾਵਾਂ ਨੇ ਨਫ਼ਰਤੀ ਅਪਰਾਧ ਦਾ ਦੋਸ਼ ਜੋੜਨ ਦੀ ਮੰਗ ਕੀਤੀ
Next articleUS population becoming more diverse: Census