ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਇਕ ਵਾਰ ਮੁੜ ਪਰਮਾਣੂ ਯੁੱਧ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾਲ ਇਸ ਵਾਰ ਰਵਾਇਤੀ ਯੁੱਧ ਨਹੀਂ ਹੋਵੇਗਾ। ਰਸ਼ੀਦ ਨੇ ਕਿਹਾ ਕਿ ਇਸ ਵਾਰ ਚਾਰ-ਛੇ ਦਿਨ ਤੋਪਾਂ ਨਹੀਂ ਚੱਲਣਗੀਆਂ, ਹਵਾਈ ਹਮਲੇ ਜਾਂ ਨੇਵੀ ਦੇ ਗੋਲ਼ੇ ਨਹੀਂ ਚੱਲਣਗੇ। ਪਾਕਿਸਤਾਨ ਨੇ ਭਾਰਤ ਦਾ ਨਾਂ ਲਏ ਬਗੈਰ ਜੰਗ ਦੀ ਧਮਕੀ ਦਿੱਤੀ ਹੈ। ਸਿੱਧੇ ਪਰਮਾਣੂ ਯੁੱਧ ਹੋਵੇਗਾ। ਪਾਕਿਸਤਾਨ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਾਕਿਸਤਾਨੀ ਫ਼ੌਜ ਨੇ ਆਪਣੀਆਂ ਤੋਪਾਂ ਨੂੰ ਐੱਲਓਸੇ ਨੇੜੇ ਤਾਇਨਾਤ ਕਰਨਾ ਸ਼ੁਰੂ ਕਰ ਦਿੱਤਾ ਹੈ। ਟੈਂਕਾਂ ਨੂੰ ਵੀ ਸਰਹੱਦ ਵੱਲ ਵਧਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ ਸੋਮਵਾਰ ਨੂੰ ਹੀ ਉਸ ਨੇ ਐੱਲਓਸੀ ‘ਤੇ ਆਪਣੇ ਜਵਾਨਾਂ ਦੀ ਗਿਣਤੀ ਨੂੰ ਵੀ ਵਧਾਇਆ ਹੈ। ਇਸ ਲਈ ਉਹ ਕਿਸੇ ਵੱਡੀ ਨਾਪਾਕ ਹਰਕਤ ਕਰਨ ਦੀ ਤਿਆਰੀ ‘ਚ ਜੁਟ ਗਏ ਹਨ।
HOME ਪਾਕਿਸਤਾਨ ਨੇ ਮੁੜ ਦਿੱਤੀ ਪਰਮਾਣੂ ਯੁੱਧ ਦੀ ਧਮਕੀ, ਸਰਹੱਦ ‘ਤੇ ਵਧੀ ਫ਼ੌਜੀ...