ਪਾਕਿਸਤਾਨ ਨੇ ਨਵਾਜ਼ ਸ਼ਰੀਫ਼ ਨੂੰ ਯੂ.ਕੇ ਤੋਂ ਮੰਗਿਆ ਵਾਪਸ

ਲੰਡਨ, (ਰਾਜਵੀਰ  ਸਮਰਾ ) (ਸਮਾਜ ਵੀਕਲੀ)– ਬਰਤਾਨੀਆ ‘ਚ ਰਹਿ ਰਹੇ ਅਤੇ ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਨੂੰ ਪਾਕਿਸਤਾਨ ਸਰਕਾਰ ਨੇ ਬਰਤਾਨੀਆ ਤੋਂ ਵਾਪਸ ਮੰਗਿਆ ਹੈ। ਲੰਡਨ ਸਥਿਤ ਪਾਕਿਸਤਾਨ ਹਾਈਕਮਿਸ਼ਨਰ ਮੁਹੰਮਦ ਨਫ਼ੀਸ ਜਕਰੀਆ ਨੇ ਬਰਤਾਨਵੀ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਨਵਾਜ਼ ਸ਼ਰੀਫ਼ ਨੂੰ ਪਾਕਿਸਤਾਨ ਹਵਾਲੇ ਕੀਤਾ ਜਾਵੇ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ 6 ਮਹੀਨੇ ਪਹਿਲਾਂ ਆਪਣਾ ਇਲਾਜ ਕਰਵਾਉਣ ਲਈ ਲੰਡਨ ਆਏ ਸਨ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਇਸ ਦੌਰਾਨ ਪੰਜਾਬ ਸਰਕਾਰ ਨੂੰ ਆਪਣੀ ਕੋਈ ਮੈਡੀਕਲ ਟੈਸਟ ਜਾਂ ਸਿਹਤ ਰਿਪੋਰਟ ਨਹੀਂ ਭੇਜੀ।

ਨਵਾਜ਼ ਸ਼ਰੀਫ਼ ‘ਤੇ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਮੌਲਾਨਾ ਫਜ਼ਲੁਰ ਰਹਿਮਾਨ ਅਤੇ ਵਿਰੋਧੀ ਧਿਰਾਂ ਵਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਲੰਡਨ ਵਿਚ ਬੈਠ ਕੇ ਪਾਕਿਸਤਾਨ ਵਿਚ ਸਿਆਸਤ ਚਲਾ ਰਹੇ ਹਨ। ਨੈਸ਼ਨਲ ਅਕਾਊਂਟੇਂਬਿਲਟੀ ਬਿਊਰੋ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ‘ਤੇ ਤੋਸ਼ਾਖ਼ਾਨਾ ਤੋਂ ਲਗਜ਼ਰੀ ਗੱਡੀਆਂ ਅਤੇ ਤੋਹਫ਼ੇ ਪ੍ਰਾਪਤ ਕਰਨ ਦੇ ਦੋਸ਼ ਲਗਾਉਂਦਿਆਂ ਜਵਾਬਦੇਹੀ ਅਦਾਲਤ ‘ਚ ਜਾਣ ਦਾ ਵੀ ਫ਼ੈਸਲਾ ਕੀਤਾ ਹੈ।

Previous articleਪੰਜਾਬ ਚ ਸਕੂਲਾਂ ਦੀ ਫੀਸ ਮਾਫ ਕਰਾਉਣ ਬਾਰੇ ਆਈ ਇਹ ਵੱਡੀ ਖਬਰ
Next articleਰੂਸ ਅਤੇ ਨਾਟੋ ‘ਚ ਵਧਿਆ ਤਣਾਅ