ਇਸਲਾਮਾਬਾਦ : ਪਾਕਿਸਤਾਨ ਦੀ ਇਕ ਯੂਨੀਵਰਸਿਟੀ ‘ਚ ਅਜੀਬੋ-ਗ਼ਰੀਬ ਫਰਮਾਨ ਜਾਰੀ ਕੀਤਾ ਗਿਆ ਹੈ। ਪਾਕਿਸਤਾਨ ਦੇ ਸੂਬੇ ਖ਼ੈਬਰ ਪਖ਼ਤੂਨਖ਼ਵਾ ਦੇ ਚਾਰਸੱਦਾ ਸਥਿਤ ਬਾਚਾ ਖਾਨ ਯੂਨੀਵਰਸਿਟੀ ‘ਚ ਮੁੰਡੇ-ਕੁੜੀਆਂ ਨੂੰ ਕਿਹਾ ਗਿਆ ਹੈ ਉਨ੍ਹਾਂ ਦੇ ਇਕੱਠੇ ਘੁੰਮਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਸਰਕੂਲਰ 23 ਸਤੰਬਰ 2019 ਨੂੰ ਬਾਚਾ ਖ਼ਾਨ ਯੂਨੀਵਰਸਿਟੀ ਦੇ ਸਹਾਇਕ ਚੀਫ ਪ੍ਰੋਕਟਰ ਫਰਮੁੱਲਾਹ ਵਲੋਂ ਜਾਰੀ ਕੀਤਾ ਗਿਆ ਸੀ। ਇਹ ਨੋਟਿਸ ਜਾਰੀ ਕਰਦਿਆਂ ਮੁੰਡੇ-ਕੁੜੀਆਂ ਦੇ ਨਾਲ ਘੁੰਮਣ ‘ਤੇ ਪਾਬੰਦੀ ਲਗਾਉਂਦੇ ਹੋਏ ਕਪਲਿੰਗ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ।
ਸਰਕੂਲਰ ‘ਚ ਲਿਖੀਆਂ ਗਈਆਂ ਹਨ ਇਹ ਗੱਲਾਂ
ਜਾਰੀ ਕੀਤੇ ਗਏ ਸਰਕੂਲਰ ‘ਚ ਕਿਹਾ ਗਿਆ ਹੈ ਕਿ ਇਹ ਐਕਟੀਵਿਟੀ ਗ਼ੈਰ-ਇਸਲਾਮਕ ਹੈ ਤੇ ਵਿਦਿਆਰਥੀਆਂ ਨੂੰ ਅਜਿਹੀਆਂ ਸਰਗਰਮੀਆਂ ‘ਚ ਸ਼ਾਮਲ ਹੋਣ ਤੋ ਰੋਕਦੀ ਹੈ। ਉੱਥੇ ਹੀ ਇਸ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਲੜਕਾ ਤੇ ਲੜਕੀ ਇਕੱਠੇ ਘੁੰਮਦੇ ਨਜ਼ਰ ਆਏ ਤਾਂ ਇਸ ਦੀ ਸ਼ਿਕਾਇਤ ਉਸ ਦੇ ਮਾਤਾ-ਪਿਤਾ ਨੂੰ ਕਰ ਦਿੱਤੀ ਜਾਵੇਗੀ ਜਿਸ ਲਈ ਉਨ੍ਹਾਂ ਨੂੰ ਭਾਰੀ ਜੁਰਮਾਨਾ ਚੁਕਾਉਣਾ ਪਵੇਗਾ।
World ਪਾਕਿਸਤਾਨ ਦੀ ਇਸ ਯੂਨੀਵਰਸਿਟੀ ਦਾ ਅਜੀਬੋ-ਗ਼ਰੀਬ ਫਰਮਾਨ, ਮੁੰਡੇ-ਕੁੜੀਆਂ ਦੇ ਇਕੱਠੇ ਘੁੰਮਣ ‘ਤੇ...