ਪਿਸ਼ਾਵਰ (ਸਮਾਜ ਵੀਕਲੀ) : ਪਾਕਿਸਤਾਨ ਦੇ ਉੱਤਰ ਪੱਛਮ ਦੇ ਪਿਸ਼ਾਵਰ ਸ਼ਹਿਰ ਵਿੱਚ ਬੁੱਧਵਾਰ ਦੀ ਰਾਤ ਤੋਂ ਸਿੱਖ ਨੌਜਵਾਨ ਲਾਪਤਾ ਹੈ ਅਤੇ ਪੁਲੀਸ ਨੇ ਇਸ ਸਬੰਧ ਵਿੱਚ ਪੁੱਛ ਪੜਤਾਲ ਲਈ ਤਿੰਨ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਅਵਿਨਾਸ਼ ਸਿੰਘ ਦੀ ਉਮਰ ਕਰੀਬ 20-25 ਸਾਲ ਹੈ ਤੇ ਉਹ ਪਿਸ਼ਾਵਰ ਛਾਉਣੀ ਦੇ ਗੁਲਬਰਗ ਖੇਤਰ ਤੋਂ ਲਾਪਤਾ ਹੈ। ਲਾਪਤਾ ਨੌਜਵਾਨ ਦੇ ਭਰਾ ਪਰਵਿੰਦਰ ਸਿੰਘ ਨੇ ਵੈਸਟ ਛਾਉਣੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲੇ ਦੀ ਜਾਂਚ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ।
HOME ਪਾਕਿਸਤਾਨ ’ਚ ਸਿੱਖ ਨੌਜਵਾਨ ਲਾਪਤਾ, ਤਿੰਨ ਵਿਅਕਤੀ ਹਿਰਾਸਤ ’ਚ ਲਏ