ਪਾਕਿਸਤਾਨ ’ਚ ਮੰਦਰ ਨੂੰ ਅੱਗ ਲਗਾਈ, 26 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਪੇਸ਼ਾਵਰ (ਸਮਾਜ ਵੀਕਲੀ): ਉੱਤਰ ਪੱਛਮੀ ਪਾਕਿਸਤਾਨ ਵਿਚ ਮੰਦਰ ਦੀ ਮੁਰੰਮਤ ਦੇ ਕੰਮ ਦਾ ਵਿਰੋਧ ਕਰ ਰਹੇ ਲੋਕਾਂ ਨੇ ਮੰਦਰ ਦੀ ਭੰਨਤੋੜ ਕੀਤੀ ਅਤੇ ਅੱਗ ਲਾ ਦਿੱਤੀ, ਜਿਸ ਤੋਂ ਬਾਅਦ ਪੁਲੀਸ ਨੇ ਇਸ ਮਾਮਲੇ ਵਿਚ ਦੇਸ਼ ਵਿਚ ਕੱਟੜਪੰਥੀ ਇਸਲਾਮਿਕ ਪਾਰਟੀ ਦੇ 26 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਪੁਲੀਸ ਅਧਿਕਾਰੀ ਰਹਿਮਤਉੱਲਾ ਖਾਨ ਨੇ ਦੱਸਿਆ ਕਿ ਖੈਬਰ ਪਖਤੂਨਖਵਾ ਦੇ ਕਰਕ ਜ਼ਿਲ੍ਹੇ ਦੇ ਟੇਰੀ ਪਿੰਡ ਦੇ ਮੰਦਰ ’ਤੇ ਹੋਏ ਹਮਲੇ ਤੋਂ ਬਾਅਦ ਕੱਟੜਪੰਥੀ ਜਮੀਅਤ ਉਲਾਮਾ-ਏ-ਇਸਲਾਮ ਪਾਰਟੀ ਦੇ ਨੇਤਾ ਰਹਿਮਤ ਸਲਾਮ ਖੱਟਕ ਸਮੇਤ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਕੈਪਸ਼ਨ: ਮੰਦਰ ਨੂੰ ਅੱਗ ਲਾਉਣ ਖ਼ਿਲਾਫ਼ ਕਰਾਚੀ ਵਿੱਚ ਹਿੰਦੂ ਭਾਈਚਾਰਾ ਪ੍ਰਦਰਸ਼ਨ ਕਰਦਾ ਹੋਇਆ।

Previous articleਬ੍ਰੈਗਜ਼ਿਟ: ਯੂਰੋਪੀਅਨ ਯੂਨੀਅਨ ਤੋਂ ਵੱਖ ਹੋਣ ਲਈ ਬਰਤਾਨੀਆ ਤਿਆਰ
Next articleਯਮਨ ਦੇ ਅਦਨ ਹਵਾਈ ਅੱਡੇ ’ਤੇ ਧਮਾਕਾ: 25 ਮੌਤਾਂ, 110 ਜ਼ਖ਼ਮੀ