ਪਾਕਿਸਤਾਨ ’ਚ ਕਰੋਨਾ ਦੀ ਬੀ.1.617 ਕਿਸਮ ਦਾ ਪਹਿਲਾ ਕੇਸ ਮਿਲਿਆ

ਇਸਲਾਮਾਬਾਦ/ਹਨੋਈ,  ਸਮਾਜ ਵੀਕਲੀ: ਪਾਕਿਸਤਾਨ ’ਚ ਕਰੋਨਾਵਾਇਰਸ ਦੀ ਤੇਜ਼ੀ ਨਾਲ ਫੈਲਣ ਵਾਲੀ ਕਿਸਮ ਬੀ.1.617 ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਵਾਇਰਸ ਦੀ ਇਸ ਬੇਹੱਦ ਤੇਜ਼ੀ ਨਾਲ ਫੈਲਣ ਵਾਲੀ ਕਿਸਮ ਦੀ ਪਛਾਣ ਸਭ ਤੋਂ ਪਹਿਲਾਂ ਭਾਰਤ ’ਚ ਹੋਈ ਸੀ ਅਤੇ ਗੁਆਂਢੀ ਮੁਲਕ ਤੋਂ ਆਉਣ ਵਾਲੇ ਮੁਸਾਫ਼ਰਾਂ ’ਤੇ ਅਪਰੈਲ ਤੋਂ ਜਾਰੀ ਪਾਬੰਦੀ ਦੇ ਬਾਵਜੂਦ ਇਹ ਮਾਮਲਾ ਸਾਹਮਣੇ ਆਇਆ ਹੈ।

ਕੌਮੀ ਸਿਹਤ ਸੰਸਥਾ ਦੇ ਬਿਆਨ ਅਨੁਸਾਰ ਇਸ ਜਾਂਚ ਦੇ ਨਤੀਜੇ ’ਚ ਵਾਇਰਸ ਦੀ ਬੀ.1.351 (ਦੱਖਣੀ ਅਫਰੀਕਾ) ਕਿਸਮ ਦੇ ਸੱਤ ਤੇ ਬੀ.1.617.2 ਦਾ ਇੱਕ ਕੇਸ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਸੰਪਰਕ ’ਚ ਆਏ ਲੋਕਾਂ ਦੀ ਭਾਲ ਕਰ ਰਿਹਾ ਹੈ। ਇਸੇ ਦੌਰਾਨ ਵੀਅਤਨਾਮ ਦੇ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਮੁਲਕ ’ਚ ਭਾਰਤ ਤੇ ਬਰਤਾਨੀਆ ’ਚ ਮਿਲੇ ਵਾਇਰਸ ਦੀ ਰਲੀ-ਮਿਲੀ ਕਿਸਮ ਦੇ ਕੇਸ ਸਾਹਮਣੇ ਆਏ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ਦੀ ਲਾਪ੍ਰਵਾਹੀ ਕਾਰਨ ਆਕਸੀਜਨ ਸੰਕਟ ਪੈਦਾ ਹੋਇਆ: ਪ੍ਰਿਯੰਕਾ ਗਾਂਧੀ
Next articleਕੁਆਡ ਮੌਜੂਦਾ ਸਮੇਂ ਦੇ ਅਹਿਮ ਖੱਪਿਆਂ ਨੂੰ ਪੂਰਦਾ ਹੈ: ਜੈਸ਼ੰਕਰ