ਪਾਕਿਸਤਾਨ ’ਚ ਅਤਿਵਾਦੀਆਂ ਵੱਲੋਂ ਪੋਲੀਓ ਟੀਮ ’ਤੇ ਹਮਲਾ, ਪੁਲੀਸ ਮੁਲਾਜ਼ਮ ਹਲਾਕ

ਪੇਸ਼ਾਵਰ (ਸਮਾਜ ਵੀਕਲੀ) : ਉੱਤਰ-ਪੱਛਮੀ ਪਾਕਿਸਤਾਨ ਵਿੱਚ ਅੱਜ ਅਤਿਵਾਦੀਆਂ ਨੇ ਪੋਲੀਓ ਰੋਕੂ ਦਵਾਈ ਪਿਲਾਉਣ ਵਾਲੀ ਟੀਮ ’ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਇੱਕ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ। ਖੈਬਰ-ਪਖਤੂਨਖਵਾ ਖੇਤਰ ਦੇ ਕਰਕ ਜ਼ਿਲ੍ਹੇ ਦੇ ਲਤੰਬਰ ਇਲਾਕੇ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਟੀਮ ’ਤੇ ਹਮਲਾ ਕਰ ਦਿੱਤਾ।

ਪੁਲੀਸ ਮੁਲਾਜ਼ਮ ਟੀਮ ਨੂੰ ਸੁਰੱਖਿਆ ਪ੍ਰਦਾਨ ਕਰ ਰਹੇ ਸਨ। ਇਸ ਦੌਰਾਨ ਗਸ਼ਤ ਕਰ ਰਹੇ ਇੱਕ ਪੁਲੀਸ ਮੁਲਾਜ਼ਮ ਦੀ ਗੋਲੀਬਾਰੀ ਦੌਰਾਨ ਮੌਤ ਹੋ ਗਈ। ਕਿਸੇ ਵੀ ਜਥੇਬੰਦੀ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ। ਪਾਕਿਸਤਾਨ ਤੇ ਅਫ਼ਗਾਨਿਸਤਾਨ ਅਜਿਹੇ ਦੇਸ਼ ਹਨ, ਜਿੱਥੇ ਪੋਲੀਓ ਅਜੇ ਵੀ ਮੌਜੂਦ ਹੈ। ਇਸ ਤੋਂ ਪਹਿਲਾਂ ਵੀ ਟੀਕਾਕਰਨ ਦੇ ਯਤਨਾਂ ਵਿੱਚ ਅਤਿਵਾਦੀ ਅੜਿੱਕਾ ਪੈਦਾ ਕਰਦੇ ਰਹੇ ਹਨ।

Previous articleਇੰਡੋਨੇਸ਼ੀਆ ਦੇ ਜਹਾਜ਼ ਦਾ ‘ਬਲੈਕ ਬਾਕਸ’ ਮਿਲਿਆ
Next articleਭਾਰਤੀ ਮੂਲ ਦੇ ਕੈਨੇਡਿਆਈ ਮੰਤਰੀ ਨਵਦੀਪ ਬੈਂਸ ਵੱਲੋਂ ਅਸਤੀਫਾ