ਪਾਕਿਸਤਾਨੀ ਗੋਲੀਬਾਰੀ ’ਚ 4 ਜਵਾਨਾਂ ਸਣੇ 10 ਹਲਾਕ

ਸ੍ਰੀਨਗਰ (ਸਮਾਜ ਵੀਕਲੀ) : ਜੰਮੂ ਕਸ਼ਮੀਰ ਦੇ ਗੁਰੇਜ਼ ਤੋਂ ਊੜੀ ਸੈਕਟਰਾਂ ਤੱਕ ਕੰਟਰੋਲ ਰੇਖਾ ਨੇੜੇ ਪਾਕਿਸਤਾਨੀ ਫੌਜਾਂ ਵਲੋਂ ਕਈ ਥਾਈਂ ਗੋਲੀਬੰਦੀ ਦੀ ਊਲੰਘਣਾ ਕੀਤੇ ਜਾਣ ਕਾਰਨ ਚਾਰ ਸੁਰੱਖਿਆ ਜਵਾਨਾਂ ਸਣੇ 10 ਜਣੇ ਮਾਰੇ ਗਏ।

ਸ੍ਰੀਨਗਰ ਤੋਂ ਰੱਖਿਆ ਤਰਜਮਾਨ ਕਰਨਲ ਰਾਜੇਸ਼ ਕਾਲੀਆ ਨੇ ਕਿਹਾ ਕਿ ਪਾਕਿਸਤਾਨ ਨੇ ਮੋਰਟਾਰ ਅਤੇ ਹੋਰ ਹਥਿਆਰਾਂ ਦੀ ਵਰਤੋਂ ਕੀਤੀ ਅਤੇ ਜਾਣ-ਬੁੱਝ ਕੇ ਰਿਹਾਇਸ਼ੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਊਨ੍ਹਾਂ ਕਿਹਾ ਕਿ ਭਾਰਤੀ ਫੌਜਾਂ ਨੇ ਪਾਕਿਸਤਾਨ ਫੌਜ ਨੂੰ ਕਰਾਰਾ ਜਵਾਬ ਦਿੱਤਾ, ਜਿਸ ਕਾਰਨ ਸਰਹੱਦ ਪਾਰ ਵੀ ਮੌਤਾਂ ਹੋਈਆਂ ਅਤੇ ਕਈ ਅਸਲਾ ਭੰਡਾਰ, ਐੱਫਓਐੱਲ ਭੰਡਾਰ ਅਤੇ ਦਹਿਸ਼ਤੀ ਲਾਂਚ ਪੈਡ ਨਸ਼ਟ ਕਰ ਦਿੱਤੇ ਗਏ। ਊਨ੍ਹਾਂ ਦੱਸਿਆ ਕਿ ਪਾਕਿਸਤਾਨ ਵਲੋਂ ਕੀਤੀ ਕਾਰਵਾਈ ਕਾਰਨ ਤਿੰਨ ਫੌਜੀ ਜਵਾਨ, ਇੱਕ ਬੀਐੱਸਐੱਫ ਸਬ-ਇੰਸਪੈਕਟਰ ਅਤੇ ਛੇ ਆਮ ਨਾਗਰਿਕ ਹਲਾਕ ਹੋ ਗਏ ਜਦਕਿ ਸੁਰੱਖਿਆ ਬਲਾਂ ਦੇ ਚਾਰ ਜਵਾਨ ਅਤੇ ਅੱਠ ਨਾਗਰਿਕ ਜ਼ਖ਼ਮੀ ਹੋ ਗਏ।

ਕਰਨਲ ਕਾਲੀਆ ਨੇ ਕਿਹਾ, ‘‘ਪਾਕਿਸਤਾਨ ਨੇ ਕੰਟਰੋਲ ਰੇਖਾ ਨੇੜੇ ਦਾਵਰ, ਕੇਰਨ, ਊੜੀ ਅਤੇ ਨੌਗਾਮ ਵਿੱਚ ਬਿਨਾਂ ਭੜਕਾਏ ਗੋਲੀਬੰਦੀ ਦੀ ਊਲੰਘਣਾ ਕੀਤੀ। ਇਸ ਵਿੱਚ ਭਾਰਤੀ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ ਅਤੇ ਤਿੰਨ ਜ਼ਖ਼ਮੀ ਹੋ ਗਏ ਹਨ।’’ ਊਨ੍ਹਾਂ ਕਿਹਾ ਕਿ ਰਾਸ਼ਟਰ ਊਨ੍ਹਾਂ ਦੀ ਸ਼ਹੀਦੀ ਨੂੰ ਨਮਨ ਕਰਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਜੀ ਪੀਰ ਸੈਕਟਰ ਵਿੱਚ ਬੀਐੱਸਐੱਫ ਦਾ ਇੱਕ ਸਬ-ਇੰਸਪੈਕਟਰ ਸ਼ਹੀਦ ਹੋ ਗਿਆ ਜਦਕਿ ਇੱਕ ਜਵਾਨ ਜ਼ਖ਼ਮੀ ਹੋ ਗਿਆ।

ਊੁਨ੍ਹਾਂ ਦੱਸਿਆ ਕਿ ਊੜੀ ਵਿੱਚ ਪੈਂਦੇ ਕਮਲਕੋਟ ਖੇਤਰ ਵਿੱਚ ਦੋ ਨਾਗਰਿਕ ਅਤੇ ਹਾਜੀ ਪੀਰ ਸੈਕਟਰ ਦੇ ਬਾਲਕੋਟ ਖੇਤਰ ਵਿੱਚ ਇੱਕ ਮਹਿਲਾ ਹਲਾਕ ਹੋ ਗਈ। ਊਨ੍ਹਾਂ ਦੱਸਿਆ ਕਿ ਊੜੀ ਤੋਂ ਇਲਾਵਾ ਗੁਰੇਜ਼ ਅਤੇ ਕੇਰਨ ਸੈਕਟਰ ਵਿੱਚ ਵੀ ਗੋਲੀਬੰਦੀ ਦੀ ਊਲੰਘਣਾ ਹੋਈ। ਨਵੀਂ ਦਿੱਲੀ ਵਿੱਚ ਬੀਐੱਫਐੱਸ ਅਧਿਕਾਰੀਆਂ ਨੇ ਦੱਸਿਆ ਕਿ ਊਤਰਾਖੰਡ ਵਾਸੀ ਸ਼ਹੀਦ ਸਬ-ਇੰਸਪੈਕਟਰ ਰਾਕੇਸ਼ ਡੋਵਾਲ (39) ਬਾਰਾਮੁੱਲਾ ਵਿੱਚ ਕੰਟਰੋਲ ਰੇਖਾ ਨੇੜੇ ਤਾਇਨਾਤ ਸੀ।

Previous articleItaly adds 2 more regions to Covid-19 ‘red zones’
Next articleਸ਼ਰੀਫ਼ ਨੇ ਸੁਰੱਖਿਆ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਕੇ ਦੇਸ਼ ਧ੍ਰੋਹ ਕੀਤਾ: ਇਮਰਾਨ