ਪਹਿਲੇ ਵਿਸ਼ਵ ਯੁੱਧ ‘ਚ ਸ਼ਾਮਲ ਹੋਣ ਵਾਲੇ ਭਾਰਤੀ ਪਾਇਲਟ ਨੂੰ ਬ੍ਰਿਟੇਨ ਕਰੇਗਾ ਸਨਮਾਨਿਤ

ਲੰਡਨ — ਬ੍ਰਿਟਿਸ਼ ਸਰਕਾਰ ਨੇ ਪਹਿਲੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ 30 ਲੱਖ ਤੋਂ ਜ਼ਿਆਦਾ ਰਾਸ਼ਟਰਮੰਡਲ ਦੇ ਫੌਜੀਆਂ, ਮੱਲਾਹਾਂ, ਹਵਾਈ ਫੌਜੀਆਂ ਅਤੇ ਮਜ਼ਦੂਰਾਂ ਦੇ ਸਨਮਾਨ ਵਿਚ ਵਿਦੇਸ਼ੀ ਅਤੇ ਰਾਸ਼ਟਰਮੰਡਲ ਦਫਤਰ (ਐੱਫ.ਸੀ.ਓ.) ‘ਤੇ ਸਮਾਰਕ ਬਣਵਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਫੌਜੀਆਂ ਵਿਚ ਭਾਰਤੀ ਫੌਜੀ ਵੀ ਸ਼ਾਮਲ ਸਨ।
ਪਹਿਲੇ ਵਿਸ਼ਵ ਯੁੱਧ ਵਿਚ ਕਰੀਬ 20 ਲੱਖ ਭਾਰਤੀ ਫੌਜੀ ਸ਼ਾਮਲ ਹੋਏ ਸਨ। ਭਾਰਤੀ ਹਰਦੁੱਤ ਸਿੰਘ ਮਲਿਕ ਸ਼ੁਰੂ ਵਿਚ ਕੋਰਪ ਲਈ ਕੁਆਲੀਫਾਈ ਨਹੀਂ ਕਰ ਪਾਏ ਸਨ ਪਰ ਯੁੱਧ ਵਿਚ ਉਹ ਇਕੱਲੇ ਜਿਉਂਦੇ ਬਚੇ ਪਾਇਲਟ ਦੇ ਰੂਪ ਵਿਚ ਉਭਰੇ ਸਨ। ਇਸ ਯੁੱਧ ਵਿਚ 90 ਲੱਖ ਤੋਂ ਵਧੇਰੇ ਫੌਜੀ ਮਾਰੇ ਗਏ ਸਨ। ਇਨ੍ਹਾਂ ਵਿਚ 10 ਲੱਖ ਫੌਜੀ ਰਾਸ਼ਟਰਮੰਡਲ ਦੇਸ਼ਾਂ ਦੇ ਸਨ। ਇਨ੍ਹਾਂ ਫੌਜੀਆਂ ਨੇ ਬ੍ਰਿਟੇਨ, ਫਰਾਂਸ, ਰੂਸ, ਇਟਲੀ ਅਤੇ ਅਮਰੀਕਾ ਦੀ ਗਠਜੋੜ ਫੌਜ ਨੂੰ ਜਿੱਤ ਦਿਵਾਉਣ ਵਿਚ ਮਦਦ ਕੀਤੀ ਸੀ।

Previous articleਚਾਈਨਾ ਓਪਨ: ਸਿੰਧੂ ਤੇ ਸ੍ਰੀਕਾਂਤ ਕੁਆਰਟਰ ਫਾਈਨਲ ਵਿਚ ਹਾਰੇ
Next articleਵੱਖ-ਵੱਖ ਰੀਤੀ ਰਿਵਾਜ਼ਾਂ ਨਾਲ ਹੋਵੇਗਾ ਦੀਪਿਕਾ-ਰਣਵੀਰ ਦਾ ਵਿਆਹ