(Samajweekly) ਸਵ. ਕੰਮਾ ਚੱਠਾ ਤੇ ਸਵ. ਕੋਹਾੜ ਚੱਠਾ ਦੀ ਯਾਦ ਨੂੰ ਸਮਰਪਿਤ ਪਹਿਲਾ ਕਬੱਡੀ ਕੱਪ ਪਿੰਡ ਨੂਰਪੁਰ ਚੱਠਾ (ਨਕੋਦਰ) ਸਮੂਹ ਨਗਰ ਨਿਵਾਸੀ, ਗਰਾਮ ਪੰਚਾਇਤ ਅਤੇ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਇਹ ਕਬੱਡੀ ਕੱਪ ਤੇ ਰੱਸਾ ਕੱਸੀ ਮੁਕਾਬਲਾ ਮਿਤੀ 15,16 ਫਰਵਰੀ 2022 ਨੂੰ ਕਰਵਾਇਆ ਜਾ ਰਿਹਾ ਹੈ | ਇਸ ਕਬੱਡੀ ਕੱਪ ਦੇ ਮੇਜਰ ਕਬੱਡੀ ਲੀਗ ਫੈਡਰੇਸ਼ਨ ਦੀਆ ਅੱਠ ਚੋਟੀ ਦੀਆ ਟੀਮਾਂ ਪੁੱਜ ਰਹੀਆਂ ਨੇ ਇਸ ਕਬੱਡੀ ਕੱਪ ਦਾ ਪਹਿਲਾ ਇਨਾਮ 2,50,000 ਦੂਜਾ ਇਨਾਮ 2,00,000 ਅਤੇ ਬੈਸਟ ਰੇਡਰ ਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ | ਬੈਸਟ ਰੇਡਰ ਲਈ ਬੁਲਟ ਸਵ. ਸ. ਜਸਵੰਤ ਸਿੰਘ ਚੱਠਾ ਦੀ ਯਾਦ ਵਿੱਚ ਸ. ਹਰਬੰਸ ਸਿੰਘ ਚੱਠਾ, ਸ. ਗੁਲਵੰਤ ਸਿੰਘ ਚੱਠਾ ਵੱਲੋਂ ਦਿੱਤਾ ਜਾਵੇਗਾ | ਬੈਸਟ ਜਾਫੀ ਲਈ ਬੁਲਟ ਮੋਟਰਸਾਈਕਲ ਮੰਨਾ ਚੱਠਾ ਇੰਗਲੈਂਡ, ਰਾਣਾ ਚੱਠਾ ਇੰਗਲੈਂਡ, ਨਰਿੰਦਰ ਚੱਠਾ ਇੰਗਲੈਂਡ ਇਹਨਾਂ ਭਰਾਵਾਂ ਵੱਲੋਂ ਦਿੱਤਾ ਜਾਵੇਗਾ | ਵਜਨੀ ਵਰਗ ਦੇ ਮੁਕਾਬਲੇ ਕਬੱਡੀ 70 ਕਿਲੋ, ਨਿਰੋਲ ਪਿੰਡ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 21,000 ਦੂਜਾ ਇਨਾਮ 15,000 ਦਿੱਤਾ ਜਾਵੇਗਾ ਕਬੱਡੀ 55 ਕਿੱਲੋ ਨਿਰੋਲ ਪਿੰਡ ਪੱਧਰ ਪਹਿਲਾ ਇਨਾਮ 15,000 ਦੂਜਾ ਇਨਾਮ 10,000 ਦਿੱਤਾ ਜਾਵੇਗਾ | ਰੱਸਾ ਕੱਸੀ 6 ਕਵਾਟਲ 50 ਕਿੱਲੋ
ਪਹਿਲਾ ਇਨਾਮ 15,000 ਦੂਜਾ ਇਨਾਮ 10,000 ਦਿੱਤਾ ਜਾਵੇਗਾ |
ਇਸ ਕਬੱਡੀ ਕੱਪ ਤੇ ਐਨ.ਆਰ.ਆਈ ਫਤਿਹ ਸਪੋਰਟਸ ਕਬੱਡੀ ਕਲੱਬ ਨਕੋਦਰ ਦੀ ਟੀਮ ਦੇ ਪਲੇਅਰਾ ਦਾ ਸਨਮਾਨ ਬੁਲਟ ਮੋਟਰਸਾਈਕਲ ਨਾਲ ਕੀਤਾ ਜਾਵੇਗਾ, ਬੱਬੂ ਭਿੰਡਰ, ਸਨੀ ਕਾਲਾ ਸੰਘਿਆ, ਮਨਜਿੰਦਰ ਢੋਲਕੀ ਕਾਲਾ ਸੰਘਿਆ, ਨਾਲ ਐਨ.ਆਰ.ਆਈ ਫਤਿਹ ਸਪੋਰਟਸ ਕਬੱਡੀ ਕਲੱਬ ਨਕੋਦਰ ਦੇ ਟੀਮ (ਕੋਚ) ਸਨੀ ਕੋਹਾੜ ਦਾ ਬੁਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਵੇਗਾ ਕਬੱਡੀ ਪਲੇਅਰ ਗੋਪਾ ਚੱਕਾ ਦਾ 50,ਹਜ਼ਾਰ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਜਾਵੇਗਾ | ਖੇਡ ਕਬੱਡੀ ਦਾ ਕਿੰਗ ਜਾਫੀ ਬੱਗੇ ਪਿੰਡ ਦੇ ਮੰਗੀ ਦਾ 1,50,000 ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਵੇਗਾ | ਅਤੇ ਦਰਸ਼ਕਾਂ ਲਈ 5 ਐਲਸੀਡੀ ਰੱਖੀਆ ਗਈਆਂ ਨੇ ਜੋ ਲੱਕੀ ਡਰਾਅ ਰਾਹੀਂ 5 ਲੱਕੀ ਦਰਸ਼ਕਾਂ ਨੂੰ ਕੱਢੀਆਂ ਜਾਣਗੀਆ |
ENGLISH ਪਹਿਲਾ ਕਬੱਡੀ ਕੱਪ ਪਿੰਡ ਨੂਰਪੁਰ ਚੱਠਾ