ਲਾਸ ਏਂਜਲਸ (ਸਮਾਜਵੀਕਲੀ) – ਪੌਪ ਸਟਾਰ ਮੈਡੋਨਾ ਨੇ ਕਿਹਾ ਕਿ ਉਹ ‘ਮੈਡੋਨਾ ਐਕਸ’ ਲਈ ਪੈਰਿਸ ਯਾਤਰਾ ਦੇ ਆਖਰੀ ਦੌਰ ’ਚ ਕਰੋਨਾਵਾਇਰਸ ਤੋਂ ਪੀੜਤ ਹੋ ਗਈ ਸੀ ਪਰ ਹੁਣ ਉਹ ਤੰਦਰੁਸਤ ਹੈ। ਛੇ ਮਈ ਨੂੰ ਇੰਸਟਾਗ੍ਰਾਮ ’ਤੇ ਇੱਕ ਪੋਸਟ ’ਚ ਮੈਡੋਨਾ ਨੇ ਆਪਣੀ ਸਿਹਤ ਸਬੰਧੀ ਚੱਲ ਰਹੀਆਂ ਅਫ਼ਵਾਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਉਸਨੇ ਕਿਹਾ, ‘ਮੈਂ ਲੋਕਾਂ ਲਈ ਚੀਜ਼ਾਂ ਸਪੱਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਮੈਂ ਹੁਣ ਬਿਮਾਰ ਨਹੀਂ ਹਾਂ। ਮੈਂ ਸੱਤ ਹਫ਼ਤੇ ਪਹਿਲਾਂ ਕਈ ਹੋਰ ਕਲਾਕਾਰਾਂ ਨਾਲ ਪੈਰਿਸ ਦੀ ਯਾਤਰਾ ਦੌਰਾਨ ਕਰੋਨਾ ਤੋਂ ਪ੍ਰਭਾਵਿਤ ਹੋ ਗਈ ਸੀ।’
HOME ਪਹਿਲਾਂ ਕਰੋਨਾ ਤੋਂ ਪੀੜਤ ਸੀ ਪਰ ਹੁਣ ਤੰਦਰੁਸਤ ਹਾਂ: ਮੈਡੋਨਾ