“ਪਰਿਵਾਰਕ ਦੁਸ਼ਮਣ “

ਕਰਮਜੀਤ ਕੌਰ ਸਮਾਓ

(ਸਮਾਜ ਵੀਕਲੀ)

ਕਦੇ ਕਦੇ ਗੱਲ ਵਸੋਂ ਬਾਹਰ ਹੋ ਜਾਂਦੀ ਹੈਂ, ਬੇਸ਼ੱਕ ਤੁਸੀਂ ਲੋਕਾਂ ਵਿੱਚ ਇੱਕ ਚੰਗਾ ਰੁਤਬਾ ਰੱਖਦੇ ਹੋ, ਸਮਾਜ ਵਿੱਚ ਤੁਹਾਡਾ ਚੰਗਾ ਨਾਮ ਵੀ  ਹੈਂ ਤੁਹਾਨੂੰ ਮਿਲ ਕੇ ਵੀ ਲੋਕਾਂ ਨੂੰ ਬਹੁਤ ਖੁਸ਼ੀ ਹੁੰਦੀ ਹੈਂ ਤੁਸੀਂ ਕਦੇ ਦਿਲੋਂ ਕਿਸੇ ਦਾ ਮਾੜਾ ਵੀ ਨਹੀਂ ਕਰਦੇ ਆਪਣੀ ਜਿੰਦਗੀ ਆਪਣੇ ਪਰਿਵਾਰ ਨਾਲ ਰਾਜੀ ਖੁਸ਼ੀ ਜਿਉਂਦੇ ਹੋ ਰਿਸ਼ਤੇਦਾਰਾਂ ਦੀ ਦੋਸਤਾਂ, ਮਿੱਤਰਾਂ ਦੀ ਬਹੁਤ ਪਰਵਾਹ ਤੇ ਦਿਲੋਂ ਹਦੋਂ ਵੱਧ ਸਤਿਕਾਰ ਵੀ ਕਰਦੇ ਹੋ ਪਰ ਕਈ ਆਪਣੇ ਇੰਨ੍ਹੇ ਛੋਟੇ ਦਿਮਾਗ ਦੇ ਨਿਕਲਦੇ ਹਨ ਕਿ  ਉਹਨਾਂ ਤੁਹਾਨੂੰ ਕਦੇ ਸਤਿਕਾਰ ਤਾਂ ਦੂਰ ਦੀ ਗੱਲ ਪਿਆਰ ਨਾਲ ਵੀ ਨਹੀਂ ਬੋਲਣਾ ਹੁੰਦਾ, ਉਹ ਨਹੀਂ ਸੋਚਦੇ ਕਿ ਜੋ ਇਨਸਾਨ ਲੋਕਾਂ ਨਾਲ ਬਹੁਤ ਚੰਗਾ ਵਿਵਹਾਰ ਕਰਦਾ ਹਰ ਇੱਕ ਨਾਲ ਪ੍ਰੇਮ ਪਿਆਰ ਨਾਲ ਗੱਲ ਕਰਦਾ ਉਹ ਸਾਡੇ ਨਾਲ ਕਿਵੇਂ ਮਾੜਾ ਵਿਵਹਾਰ ਕਰੇਗਾ ਕਿਉਂਕਿ ਅਸੀਂ ਤਾਂ ਉਸਦੇ ਆਪਣੇ ਹੋਏ l
ਕਈ ਵੈਰੀ ਇਸ ਤਰਾਂ ਦੇ ਸਮਾਜ ਵਿੱਚ ਬੈਠੇ ਹੁੰਦੇ ਹਨ ਕੇ ਆਪਣਿਆਂ ਨੂੰ ਆਪਣਿਆਂ ਨਾਲ ਕਦੇ ਮਿਲ ਕੇ ਰਹਿਣ ਨਹੀਂ ਦਿੰਦੇ ਕਈ ਵਾਰ ਉਹ ਇੱਕ ਵੀ ਹੋਣਾ ਚਾਹੁੰਦੇ ਹੁੰਦੇ ਹਨ ਉਹਨਾਂ ਨੂੰ ਪਰਿਵਾਰਾਂ ਵਿੱਚ ਵਿਰੋਧਤਾ ਪਵਾ ਕੇ ਹੀ ਸਕੂਨ ਮਿਲਦਾ, ਲੱਖ ਲਾਹਨਤਾਂ ਇਸ ਤਰਾਂ ਦੇ ਸਮਾਜ ਵਿੱਚ ਲੁਕੇ ਹੋਏ ਲੋਕਾਂ ਤੇ ਜੋ ਬਹੁਤ ਮਿੱਠੇ ਮਿੱਠੇ ਬੋਲ ਕੇ ਤੁਹਾਨੂੰ ਤੁਹਾਡੇ ਆਪਣਿਆਂ ਦੇ ਨੇੜੇ ਨਹੀਂ ਆਉਣ ਦਿੰਦੇ ਹਮੇਸ਼ਾ ਸੁਚੇਤ ਰਹੋ ਇਸ ਤਰਾਂ ਦੇ ਸਮਾਜਿਕ  ਦੁਸਮਣਾਂ ਤੋਂ ਜੋ ਦੋਸਤਾਂ ਦੇ ਲਿਬਾਸ ਵਿੱਚ ਹਮੇਸ਼ਾ ਤੁਹਾਡੇ ਆਲੇ ਦੁਆਲੇ ਰਹਿੰਦੇ ਹਨ  ਤੇ ਜੋ ਕੰਮ ਜਾਂ ਪ੍ਰੋਗਰਾਮ ਇੱਕ ਪਰਿਵਾਰ ਨੇ ਇਕੱਠਿਆਂ ਕਰਨੇ ਹੁੰਦੇ ਹਨ ਉਹਨਾਂ ਦੁਸਮਣਾਂ ਨੂੰ ਇਹ ਮਿਲਕੇ ਕੰਮ ਕਰਨਾ ਚੰਗਾ ਨਹੀਂ ਲੱਗਦਾ ਤਾਂ ਉਹ ਕਈ ਵਾਰ ਜਿੱਥੇ ਇੱਕ ਪਰਿਵਾਰ ਨੇ ਇੱਕ ਸਾਂਝਾ ਪ੍ਰੋਗਰਾਮ ਕਰਨਾ ਹੁੰਦਾ ਉੱਥੇ ਦੂਹਰੇ ਪ੍ਰਗਰਾਮ ਕਰਵਾ ਕੇ ਦੋਵੇਂ ਧਿਰਾਂ ਦਾ ਬਹੁਤ ਨੁਕਸਾਨ ਕਰਵਾਉਂਦੇ ਹਨ ਦਿਲਾਂ ਵਿੱਚ ਹਮੇਸ਼ਾ ਵੈਰ ਪਵਾ ਦਿੰਦੇ ਹਨ ਇਸ ਤਰਾਂ ਦੇ ਲੋਕ ਆਪਣੀ ਥੋੜੀ ਜਿਹੀ ਕਿਸੇ ਇੱਕ ਧਿਰ ਤੇ ਆਪਣੀ ਚੌਧਰ ਕਰਨ ਲਈ ਇਹ ਸਭ ਕਰਦੇ ਹਨ ਲੱਖ ਲਾਹਨਤਾਂ ਇਸ ਤਰਾਂ ਦੇ ਲੋਕਾਂ ਤੇ ਸਦਾ ਬਚੋ ਇਸ ਤਰਾਂ ਦੇ ਲੋਕਾਂ ਤੋਂ  l
                                    ਕਰਮਜੀਤ ਕੌਰ ਸਮਾਓ
                                    ਜਿਲ੍ਹਾ ਮਾਨਸਾ 
                                    7888900620
Previous articleਦੀਦਾਰ
Next articleਕੋਈ ਦਿਓ ਜਵਾਬ ?