(ਸਮਾਜ ਵੀਕਲੀ)
ਪੰਜਾਬੀ ਸੱਭਿਆਚਾਰਕ ਅੰਦਰ ਮਨੋਰੰਜਨ ਲਈ ਅਨੇਕ ਵੰਨਗੀਆਂ ਮੌਜੂਦ ਹਨ । ਜਿਸਦੇ ਵਿੱਚ ਇੱਕ ਟੈਲੀ ਫਿਲਮਾ ਦੀ ਦਿਲ ਖਿੱਚਵੀ ਕਲਾ ਆਪਣਾ ਅਹਿਮ ਸਥਾਨ ਰੱਖਦੀ ਹੈ । ਜਿਸ ਵਿੱਚ ਦਿਨ ਬੇ ਦਿਨ ਸੋਸਲ ਮੀਡੀਆ ਸਿਖਰਾਂ ਤੇ ਪਹੁੰਚ ਗਿਆ ਹੈ। ਕਿਉਂਕਿ ਹਰ ਇਨਸਾਨ ਆਪਣਾ ਮਨੋਰੰਜਨ ਕਰਨ ਲਈ ਸੋਸਲ ਮੀਡੀਏ ਦਾ ਸਹਾਰਾ ਲੈ ਰਿਹਾ । ਉਸ ਤਰਾਂ ਹੀ ਜਿਲਾ ਮੋਗਾ ਦੇ ਆਖਰੀ (ਪਿੰਡ ਰਾਮਾਂ )ਵਿੱਚ ਸੁਖਮਨ ਸਿੰਘ ਧਾਲੀਵਾਲ , ਪਿਤਾ ਇਕਬਾਲ ਸਿੰਘ ਧਾਲੀਵਾਲ ਅਤੇ ਮਾਤਾ ਕੁਲਦੀਪ ਕੋਰ ਦੇ ਘਰ ਜਨਮਿਆ।
ਜਿੱਥੇ ਭਾਈ ਦਾਨ ਸਿੰਘ ਪਬਲਿਕ ਸਕੂਲ ਮਾਣੂੰਕੇ ਵਿੱਚ ਬਾਰ੍ਹਵੀਂ ਕਲਾਸ ਦਾ ਵਿਦਿਆਰਥੀ ਹੋਣ ਦੇ ਨਾਤੇ ,ਯੂ ਟਿਊਬ ਦੇ ਜ਼ਰੀਏ ਇੱਕ ਆਪਣਾ ਚੈਨਲ ਵਿਲੇਜਰ ਕਿੰਗ ਬਣਾ ਲਿਆ । ਟੈਲੀ ਫਿਲਮਾ ਬਣਾਉਣ ਦਾ ਤਕਰੀਬਨ ਅੱਠਵੀ ਕਲਾਸ ਤੋ ਹੀ ਸ਼ੌਕ ਸੀ । ਪਹਿਲਾ ਸ. ਇਕਬਾਲ ਸਿੰਘ ਧਾਲੀਵਾਲ ਦਾ ਟੈਲੀ ਫਿਲਮਾ ਬਣਾਉਣ ਦਾ ਤੇ ਗੀਤ ਲਿਖਣ ਦਾ ਬਹੁਤ ਸ਼ੌਕ ਸੀ । ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਇੱਕ ਕਿਸਾਨੀ ਕਿੱਤੇ ਦੇ ਨਾਲ ਜੁੜੇ ਹੋਣ ਕਰਕੇ, ਉਹਨਾਂ ਦਾ ਸ਼ੌਕ ਪੂਰਾ ਨਾਂ ਹੋ ਸਕਿਆ ।
ਉਹਨਾਂ ਨੇ ਸ਼ੌਕ ਪੂਰਾ ਕਰਨ ਲਈ ਉਹਨਾਂ ਦੇ ਬੇਟੇ ਸੁੱਖ ਧਾਲੀਵਾਲ ਨੇ ਕਈ ਟੈਲੀ ਫਿਲਮਾ ਬਣਾਉਣ ਲਈ ਆਪਣੇ ਹੀ ਪਿੰਡ ਦੇ ਕੁਝ ਕਲਾਕਾਰਾਂ ਦੇ ਤੇ ਕੁਝ ਬਾਹਰ ਦੇ ਕਲਾਕਾਰਾਂ ਦਾ ਸਹਾਰਾ ਲੈ ਕੇ ਕਈ ਟੈਲੀ ਫਿਲਮਾ ਬਣਾਈਆਂ ।ਜ਼ਿਹਨਾਂ ਵਿੱਚੋਂ ,ਅਸਲੀ ਯਾਰ , ਲਾਲਸਾ , ਸੁਪਨਾ , ਕਬਜ਼ਾ , ਮਿਹਨਤ ਗਰੀਬ ਦੀ , ਆਪਣੀ ਸਾਂਝ , ਕਿਸਾਨ ਤੇ ਮਾਰੂ ਬਿੱਲ , ਅਨਮੋਲ ਦੋਸਤੀ , ਕਨੇਡਾ ਵਰਸਜ ਮਾਪੇ , ਗਰੀਬ ਦਾ ਈਮਾਨ , ਹਾਸੇ ਤੇ ਢਿੱਡੀ ਪੀੜਾਂ ਪਾਉਂਦੀ ਸਕੂਲ ਲਾਈਫ਼ ਫੁੱਲ ਕਮੇਡੀ , ਫਿਲਮਾ ਬਣਾ ਕੇ ਆਪਣੇ ਵਿਲੇਜਰ ਕਿੰਗ ਚੈਨਲ ਤੇ ਯੂ ਟਿਊਬ ਦੇ ਜ਼ਰੀਏ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ ।
ਜਿਹੜੀਆਂ ਵੀ ਫਿਲਮਾ ਬਣਾਈਆਂ , ਉਹਨਾਂ ਨੇ ਆਪਣੇ ਪਿਤਾ ਦੀਆ ਲਿਖੀਆਂ ਕਹਾਣੀਆਂ ਤੇ ਭਾਵੇਂ ਪਰਿਵਾਰਕ ਹੋਵੇ , ਭਾਵੇਂ ਸਮਾਜਿਕ ਹੋਵੇ ਤੇ ਭਾਵੇਂ ਲੋਕਾਂ ਨੂੰ ਹਸਾਉਣ ਵਾਲੀ ਹੋਵੇ ।ਆਪਣੇ ਹੱਥੀ ਆਪ ਡਾਇਲਾਗ ਤਿਆਰ ਕਰਕੇ ਨਾਲ ਹੀ ਆਪ ਵੀਡਿਓ ਕੈਮਰਾ ਚਲਾ ਕਰਕੇ ਲੋਕਾਂ ਰਾਹੀਂ ਫ਼ਿਲਮ ਦੇ ਜ਼ਰੀਏ ਸੁਨੇਹਾ ਪਹੁੰਚਓੁਦੇ ,ਸੁੱਖ ਪਿੰਡ ਰਾਮਾਂ ਮੋਗਾ ਵਿਖੇ ਰਹਿੰਦਾ ਹੋਇਆਂ , ਟੈਲੀ ਫਿਲਮਾ ਕਲਾ ਨੂੰ ਵਿੱਚ ਹੋਰ ਨਿਖਾਰ ਲਿਆਉਣ ਲਈ ਹੋਰ ਵੀ ਸਖ਼ਤ ਮਿਹਨਤ ਕਰ ਰਿਹਾ ਹੈ ਅਤੇ ਨਾਲ-ਨਾਲ ਉਚੇਰੀ ਪੜਾਈ ਵੀ ਜਾਰੀ ਹੈ ।
ਮੋਗਾ 9463293056
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly