ਪਰਿਵਾਰਕ ਕਾਰਨਾਂ ਕਰਕੇ ਏਟੀਪੀ ਕੱਪ ਤੋਂ ਹਟਿਆ ਫੈਡਰਰ

ਪੈਰਿਸ: ਰੋਜਰ ਫੈਡਰਰ ‘ਪਰਿਵਾਰਕ ਕਾਰਨਾਂ’ ਦਾ ਹਵਾਲਾ ਦੇ ਕੇ ਏਟੀਪੀ ਕੱਪ ਟੈਨਿਸ ਟੂਰਨਾਮੈਂਟ ਤੋਂ ਹਟ ਗਿਆ ਹੈ। ਇਹ ਟੂਰਨਾਮੈਂਟ ਪਹਿਲੀ ਵਾਰ ਜਨਵਰੀ ਮਹੀਨੇ ਆਸਟਰੇਲੀਆ ਵਿੱਚ ਹੋਵੇਗਾ। ਫੈਡਰਰ ਨੇ ਬਿਆਨ ਵਿੱਚ ਕਿਹਾ, ‘‘ਬਹੁਤ ਅਫ਼ਸੋਸ ਨਾਲ ਮੈਂ ਪਹਿਲੇ ਏਟੀਪੀ ਕੱਪ ਟੂਰਨਾਮੈਂਟ ’ਚੋਂ ਹਟ ਰਿਹਾ ਹਾਂ।’’ ਉਸ ਨੇ ਕਿਹਾ, ‘‘ਬੀਤੇ ਹਫ਼ਤੇ ਜਦੋਂ ਮੈਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀ ਹਾਮੀ ਭਰੀ ਸੀ ਤਾਂ ਇਹ ਬਹੁਤ ਮੁਸ਼ਕਲ ਫ਼ੈਸਲਾ ਸੀ ਕਿਉਂਕਿ ਇਸ ਦਾ ਮਤਲਬ ਸੀ ਕਿ ਪਰਿਵਾਰ ਨੂੰ ਘੱਟ ਸਮਾਂ ਅਤੇ ਸੈਸ਼ਨ ਦੀ ਬਹੁਤ ਹੀ ਸਖ਼ਤ ਸ਼ੁਰੂਆਤ।’’ ਦੁਨੀਆਂ ਦੇ ਤੀਜੇ ਨੰਬਰ ਦੇ ਖਿਡਾਰੀ ਫੈਡਰਰ ਨੇ ਕਿਹਾ, ‘‘ਅਗਲੇ ਸਾਲ ਬਾਰੇ ਆਪਣੇ ਪਰਿਵਾਰ ਅਤੇ ਟੀਮ ਨਾਲ ਕਾਫ਼ੀ ਵਿਚਾਰ ਚਰਚਾ ਕਰਨ ਮਗਰੋਂ ਮੈਂ ਫ਼ੈਸਲਾ ਕੀਤਾ ਕਿ ਘਰ ਵਿੱਚ ਦੋ ਜ਼ਿਆਦਾ ਹਫ਼ਤੇ ਗੁਜ਼ਾਰਨਾ ਮੇਰੇ ਪਰਿਵਾਰ ਅਤੇ ਮੇਰੀ ਟੈਨਿਸ ਦੋਵਾਂ ਲਈ ਲਾਹੇਵੰਦ ਹੋਵੇਗਾ।’’ ਫੈਡਰਰ ਦੇ ਹਟਣ ਮਗਰੋਂ ਟੂਰਨਾਮੈਂਟ ਵਿੱਚ ਉਸ ਦੇ ਦੇਸ਼ ਸਵਿਟਜ਼ਰਲੈਂਡ ਨੂੰ ਵੀ ਹਟਾ ਦਿੱਤਾ ਗਿਆ ਹੈ।

Previous articleIndira Gandhi Assassination : Congress used Hindu card to consolidate its position politically without fighting the hatred ideologically
Next articleਸ਼ਿਵ ਥਾਪਾ ਸਣੇ ਤਿੰਨ ਮੁੱਕੇਬਾਜ਼ ਫਾਈਨਲ ’ਚ