“ਪਰਾਲੀ ਨਾ ਜਲਾਓ”

(ਸਮਾਜ ਵੀਕਲੀ)

ਜਦ ਖੇਤਾਂ ਵਿੱਚ ਹੋਈ ਹਰਿਆਲੀ ,
ਕਿਸਾਨਾਂ ਵਿਚ ਆਈ ਖੁਸ਼ਹਾਲੀ।

ਵਧਦੀਆਂ,ਫੁਲਦੀਆਂ ਫਸਲਾਂ ਤੱਕ ਕੇ ,
ਅੰਨ ਦਾ ਦਾਤਾ ਹੋਇਆ ਨਿਹਾਲ।

ਸੰਗ ਮਜ਼ਦੂਰਾਂ ਤੇ ਕੰਬਾਈਨਾਂ,
ਕਿਸਾਨਾਂ ਨੇ ਲਈ ਫ਼ਸਲ ਸੰਭਾਲ ।

ਜਦ ਗੱਲ ਆਈ ਪਰਾਲੀ ‘ਤੇ ,
ਮਨ ਵਿੱਚ ਆਇਆ “ਅੱਗ” ਲਾਵਣ ਦਾ ਖ਼ਿਆਲ ।

ਚਾਰ ਚੁਫੇਰੇ ਕੀਤਾ ਧੂੰਆਂ ਹੀ ਧੂੰਆਂ ,
ਵਾਤਾਵਰਣ ਤੇ ਜੀਵ- ਜਗਤ ਹੋਇਆ ਹਾਲੋ- ਬੇਹਾਲ।

ਇੰਜ ਨਾ ਕਰੋ ਕਿਸਾਨ ਵੀਰੋ,
ਇਸ ਦੇ ਹੁੰਦੇ ਬਹੁਤ ਨੁਕਸਾਨ ।

ਪ੍ਰਦੂਸ਼ਣ, ਬਿਮਾਰੀਆਂ ਤੇ ਦੁਰਘਟਨਾਵਾਂ ਲੈਂਦੇ ਬਹੁਤ ਮਨੁੱਖਾਂ ਦੀ ਜਾਨ ,
ਭੂਮੀ ਦੀ ਉਪਜਾਊ ਸ਼ਕਤੀ ਘਟਦੀ ਜੀਵ ਜੰਤੂਆਂ ਨੂੰ ਵੀ ਹੁੰਦਾ ਭਾਰੀ ਨੁਕਸਾਨ ।

“ਸ਼ੀਲੂ” ਕਰੇ ਅਰਜ਼ੋਈ ਸਭ ਨੂੰ ,
ਪਰਾਲੀ ਨੂੰ ਨਾ ਅੱਗ ਲਗਾਓ ,
ਰਲ- ਮਿਲ ਕਿ ਵਾਤਾਵਰਣ ਬਚਾਓ।
ਰਲ -ਮਿਲ ਕੇ ਵਾਤਾਵਰਣ ਬਚਾਓ।

ਸ਼ੀਲੂ ,
ਜਮਾਤ ਦਸਵੀਂ,
ਗਾਈਡ ਅਧਿਆਪਕ: ਮਾਸਟਰ ਹਰਭਿੰਦਰ “ਮੁੱਲਾਂਪੁਰ”
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ(ਲੁਧਿਆਣਾ) ਸੰਪਰਕ :94646-01001

Previous articleਸੱਧੇਵਾਲ ਪਿੰਡ ਦੀ ਸ਼ਾਨ ਸਟੇਟ ਐਵਾਰਡੀ ਅਧਿਆਪਕ ਮਾਸਟਰ ਸੰਜੀਵ ਧਰਮਾਣੀ : ਸਰਪੰਚ ਰਣਵੀਰ ਕੌਰ
Next articleਮਿਸ਼ਨ ਹਰਿਆਲੀ ਮੁਹਿੰਮ ਤਹਿਤ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਦੇ ਵਿਦਿਆਰਥੀਆਂ ਵੱਡੀ ਗਿਣਤੀ ਵਿੱਚ ਪੌਦੇ ਲਗਾਏ