ਪਰਮਜੀਤ ਸੂਚ ਬਣੀ ਪ੍ਰੇਰਨਾ ਸ੍ਰੋਤ ਪ੍ਰਾਇਮਰੀ ਸਕੂਲ ਦੀ ਨਵੀਂ ਨੁਹਾਰ ਦੀ ਨਾਇਕ ਬਣਕੇ

ਫੋਟੋ : -ਮੈਡਮ ਪਰਮਜੀਤ ਕੌਰ ਸੂਚ ਦੇ ਯਤਨਾਂ ਨਾਲ ਬਣੀ ਸਰਕਾਰੀ ਐਲੀਮੈਂਟਰੀ ਸਕੂਲ ਸੁਸਾਣਾ ਦੀ ਆਧੁਨਿਤ ਇਮਾਰਤ ਦਾ ਦ੍ਰਿਸ਼।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ)-ਸਰਕਾਰੀ ਐਲੀਮੈਂਟਰੀ ਸਕੂਲ ਸੁਸਾਣਾ ਵਿਖੇ ਬਤੌਰ ਅਧਿਆਪਕਾ ਤਾਇਨਾਤ ਹੋ ਕੇ ਮੈਡਮ ਪਰਮਜੀਤ ਕੌਰ ਸੂਚ ਨੇ ਆਪਣੀ ਮਿਹਨਤ, ਦਿਆਨਤਦਾਰੀ, ਪ੍ਰਤਿਭਾ ਅਤੇ ਸਮਰਪਣ ਨਾਲ ਪ੍ਰਤੀਬੱਧਤਾ ਦਾ ਪੱਲਾ ਫੜ ਕੇ ਸਕੂਲ ਦੀ ਨਵੀਂ ਨੁਹਾਰ ਹੀ ਨਹੀਂ ਸਿਰਜੀ ਸਗੋਂ ਇਲਾਕੇ ਵਿਚ ਬੇਹੱਦ ਪ੍ਰੇਰਨਾ ਸ੍ਰੋਤ ਹੋ ਨਿੱਬੜੀ।

ਡੇਢ ਦਹਾਕਾ ਪਹਿਲਾਂ ਬਗੈਰ ਅਧਿਆਪਕ ਤੇ ਬਗੈਰ ਬਿਜਲੀ ਵਾਲੇ ਸਕੂਲ ਨੂੰ ਆਪਣੀ ਮਿਹਨਤ ਅਤੇ ਹਿੰਮਤ ਨਾਲ ਪੰਜਾਬੀ ਅਤੇ ਅੰਗਰੇਜ਼ੀ ਮੀਡੀਅਮ ਰਾਹੀਂ ਬੱਚਿਆਂ ਨੂੰ ਅਤਿ ਆਧੁਨਿਕ ਵਿਦਿਆ ਪ੍ਰਦਾਨ ਕਰਕੇ ਇਲਾਕੇ ਵਿਚ ਲੋਕਾਂ ਦੀ ਅਸੀਸ ਅਤੇ ਦਾਦ ਪ੍ਰਾਪਤ ਕੀਤੀ। ਇਸ ਸਮੇਂ ਵੀ ਜਿੱਥੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਨਾਹ ਦੇ ਬਰਾਬਰ ਹੈ ਉੱਥੇ ਸਰਕਾਰੀ ਐਲੀਮੈਂਟਰੀ ਸਕੂਲ ਸੁਸਾਣਾ ਵਿਖੇ ਬੱਚਿਆਂ ਦੀ ਗਿਣਤੀ 81 ਤੋਂ ਵੀ ਜਿਆਦਾ ਹੈ ਤੇ ਇਸ ਪਿੰਡ ਦੇ ਲੋਕਾਂ ਦੀ ਆਪਣੇ ਬੱਚਿਆਂ ਨੂੰ ਪੜਾਉਣ ਲਈ ਸਰਕਾਰੀ ਸਕੂਲ ਲਈ ਵੱਧ ਤਰਜੀਹ ਦਿੱਤੇ ਹਨ।

ਇੱਥੇ ਇਹ ਵਰਨਣਯੋਗ ਹੈ ਕਿ ਇਸ ਅਧਿਆਪਕ ਨੇ ਆਪਣੀ ਤਨਖਾਹ ਦੇ ਵੱਢੇ ਹਿੱਸੇ ਤੋਂ ਇਲਾਵਾ ਸਮ੍ਰੱਥ ਵਿਅਕਤੀਆਂ ਤੋਂ ਆਪਣੀ ਹਿੰਮਤ ਨਾਲ ਸਹਾਇਤਾ ਲੇ ਕੇ ਸਕੂਲ ਦੀ ਅਤਿ ਆਧੁਨਿਤ ਇਮਾਰਤ ਦਾ ਨਿਰਮਾਣ ਕਰਵਾਇਆ। ਇਸ ਵਕਤ ਇਹ ਆਦਰਸ਼ ਸਕੂਲ ਲੋਕਾਂ ਦੀ ਖਿੱਚ ਦਾ ਕਾਰਨ ਬਣਿਆ ਹੋਇਆ ਹੈ।

ਇਨ•ਾਂ ਦੀ ਨਿਸ਼ਕਾਮ ਸੇਵਾ ਵਜੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਪਿੰਡ ਦੀ ਪੰਚਾਇਤ ਵਲੋਂ ਮੈਡਮ ਪਰਮਜੀਤ ਕੌਰ ਸੂਚ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਬੰਧੀ ਸਥਾਨਿਕ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਇਹ ਸਕੂਲ ਇਲਾਕੇ ਦੇ ਨਮੂਨੇ ਦੇ ਸਕੂਲਾਂ ਵਿਚੋਂ ਸਿਰਕੱਢ ਸਕੂਲ ਹੋਵੇਗਾ।

Previous articleਸਿਹਤ ਕਰਮੀਆਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟ ਕੀਤਾ
Next articleਹਰ ਸ਼ੁਕਰਵਾਰ ਨੂੰ ਡਰਾਈ ਡੇ , ਫਰਾਈ ਡੇ ਮਨਾਇਆ ਜਾਵੇਗਾ