ਅੱਜ ਜਦੋਂ ਪੰਜਾਬ ਭਰ ਵਿੱਚ ਰੁੱਖ ਲਗਾਓ ਅਤੇ ਵਾਤਾਵਰਣ ਬਚਾਓ ਦੀ ਲਹਿਰ ਪੂਰੇ ਜੋਬਨ ਤੇ ਚੱਲ ਰਹੀ ਹੈ ਤਾਂ ਇਸ ਸਮੇਂ ਚਰਚਿਤ ਗਾਇਕ ਪਰਮਜੀਤ ਪੰਮ ਨੇ ਆਪਣੀ ਬਹੁਤ ਹੀ ਪਿਆਰੀ ਦਿਲ ਨੂੰ ਧੂਹ ਪਾਉਣ ਵਾਲੀ ਪੇਸ਼ਕਾਰੀ ‘ਰੁੱਖ ਬਨਾਮ ਮਨੁੱਖ’ ਨਾਲ ਪੁਖਤਾ ਅਤੇ ਮਿਆਰੀ ਗਾਇਕੀ ਦਾ ਸਬੂਤ ਦਿੰਦੇ ਹੋਏ ਪੰਜਾਬ ਦੀ ਸੰਗੀਤਕ ਫਿਜ਼ਾ ਵਿੱਚ ਕਾਬਲੇ ਜ਼ਿਕਰ ਹਾਜ਼ਰੀ ਭਰੀ ਹੈ ।ਵਰਣਨਯੋਗ ਹੈ ਕਿ ‘ਰੁੱਖ ਬਨਾਮ ਮਨੁੱਖ’ ਕਵਿਤਾ ਨੂੰ ਜਿੰਨੀ ਸੰਜੀਦਗੀ ਨਾਲ ਪ੍ਰਸਿੱਧ ਲੇਖਕ ਜਗਤਾਰ ਸਿੰਘ ਹਿੱਸੋਵਾਲ ਨੇ ਲਿਖਿਆ ਹੈ । ਉਨ੍ਹੀ ਹੀ ਰੂਹਦਾਰੀ ,ਦਰਦ ਭਰੀ ਅਤੇ ਸੁਰੀਲੀ ਆਵਾਜ ਵਿੱਚ ਪਰਮਜੀਤ ਪੰਮ ਨੇ ਗਾਇਆ ਹੈ। ਇਸ ਕਵਿਤਾ ਨੂੰ ਸਾਬੀ ਮੁਕੰਦਪੁਰੀ ਨੇ ਦਿਲ ਨੂੰ ਟੁੰਬਣ ਵਾਲੇ ਸੰਗੀਤ ਨਾਲ ਸਜਾਇਆ ਹੈ।ਨਿਰਸੰਦੇਹ ਵਾਤਾਵਰਣ ਪ੍ਰੇਮੀਆਂ ਲਈ ਇਹ ਬਹੁਮੁੱਲੀ ਪੇਸ਼ਕਾਰੀ ਹੈ । ਜਿਸ ਨੂੰ ਯੂ ਟਿਊਬ ਤੇ ਦਰਸ਼ਕਾਂ ਦਾ ਕਾਫ਼ੀ ਪਿਆਰ ਮਿਲ ਰਿਹਾ ਹੈ ।
ਰਮੇਸ਼ਵਰ ਸਿੰਘ