ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ): ਕੋਰੋਨਾ ਖਿਲਾਫ ਜਿਥੇ ਡਾਕਟਰ ਨਰਸਾਂ ਅਤੇ ਹੋਰ ਸਿਹਤ ਅਮਲਾ ਸਹਿਮਣੇ ਰਿਹ ਕੇ ਜੂਝ ਰਿਹਾ ਹੈ ਉਥੇ ਇਕ ਕੋਰੋਨਾ ਜੋਧਾ ਅਜਿਹਾ ਵੀ ਹੈ ਜੋ ਪਿਛਲੇ 6 ਮਹੀਨੇ ਤੋ ਲਗਾਤਾਰ ਬਿਨਾਂ ਕੋਈ ਛੁੱਟੀ ਕੀਤੇ ਕੋਰੋਨਾ ਜੋਧਿਆਂ ਨੂੰ ਕੋਰੋਨਾ ਖਿਲਾਫ ਜੰਗ ਲਾਇਕ ਬਣਾਉਣ ਲਈ ਜਰੂਰੀ ਹਥਿਆਰ ਮੁਹਾਈਆ ਕਰਵਾਉਣ ਹੁਸ਼ਿਆਰਪੁਰ ਜਿਲੇ ਦੇ ਸਿਹਤ ਹੈਡਕੁਆਟਰ ਤੇ ਸਟੋਰ ਰੂਪੀ ਆਪਣੇ ਮੋਰਚੇ ਤੇ ਲਗਾਤਾਰ ਲੜਾਈ ਲੜ ਰਿਹਾ ਹੈ ਇਹ ਜੋਧਾ ਹੈ ਮਲੇਰੀਆਂ ਬ੍ਰਾਚ ਵਿੱਚ ਸੈਨਟਰੀ ਸੁਪਰਵੀਜਰ ਹਰਰੂਪ ਕੁਮਾਰ ਸੇਵਾਵਾਂ ਨਿਭਾ ਰਹੇ ਹੈ।
ਕੋਰੋਨਾਂ ਖਿਲਾਫ ਜੰਗ ਵਿੱਚ ਇਸ ਜੋਧੇ ਦੀ ਭੂਮਿਕਾ ਏਡੀ ਮਹੱਤਵ ਪੂਰਨ ਹੈ, ਇਸ ਤੋ ਬਗੈਰ ਕੋਰੋਨਾ ਜੋਧਿਆ ਵੱਲੋ ਲੜਾਈ ਲੜਨੀ ਵੀ ਸੰਭਵ ਹੀ ਨਹੀ ਹੈ । ਐਸੇ ਛੁਪੇ ਰੁਸਤਮ ਕੋਰੋਨਾ ਜੋਧੇ ਦਾ ਸਨਮਾਨ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋ ਇਕ ਬੁੱਕ ਦੇ ਕੇ ਕੀਤਾ । ਇਸ ਮੋਕੇ ਸਿਵਲ ਸਰਜਨ ਨੇ ਕਿਹਾ ਪੂਰੇ ਤਨਦੇਹੀ ਨਾਲ ਕੰਮ ਕਰਨ ਵਾਲੇ ਇਹਨਾਂ ਜੋਧਿਆ ਕਰਕੇ ਕੋਵਿਡ 19 ਦੇ ਲੜਾਈ ਸੰਭਵ ਹੈ ।
ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਹਰਰੂਪ ਕੁਮਾਰ ਇਕ ਸੈਨਟਰੀ ਸੁਪਰਵਾਈਜਰ ਹੈ ਤੇ ਚੰਡੀਗੜ ਤੋ ਕੋਰੋਨਾ ਮਹਾਂਮਾਰੀ ਦਾ ਸਾਰਾ ਸਮਾਨ ਇਹ ਲੈ ਕੇ ਆਉਦਾ ਹੈ ਤੇ ਲਗਾਤਰ ਪਿਛਲੇ 6 ਮਹੀਨੇ ਡਾਕਟਰ , ਨਰਸਾਂ , ਲੈਬ ਲੈਕਨੀਸ਼ਨ ਹੋਰ ਸਾਰੇ ਸਟਾਫ ਨੂੰ ਪੂਰੇ ਜਿਲੇ ਵਿੱਚ ਮੁਹਾਈਆ ਕਰਵਾ ਰਿਹਾ ਹੈ । ਐਮਰਜੈਸੀ ਜਦੋ ਮਰਜੀ ਕਾਲ ਕਰੋ ਤਿਆਰ ਪਰ ਤਿਆਰ ਰਹਿੰਦਾ ਹੈ ਤੇ ਲਗਾਤਰ ਸੇਵਾਵਾਂ ਨਿਭਾ ਰਿਹਾ ਹੈ , ਮੈਨੂੰ ਇਸ ਤਰਾਂ ਦੇ ਮੁਲਾਜਮਾ ਤੇ ਫੱਕਰ ਹੈ ।
ਇਸ ਮੋਕੇ ਹਰਰੂਪ ਕੁਮਾਰ ਨੂੰ ਦੱਸਿਆ ਕਿ ਪਿਛਲੇ ਸਮੇ ਤੋ ਕਈ ਵੀ ਛੁੱਟੀ ਨਹੀ ਕੀਤੀ ਤੇ ਲਗਾਤਾਰ ਚੰਡੀਗੜ ਦੇ ਹਫਤੇ ਵਿੱਚ 3 ਚੱਕਰ ਲੱਗ ਜਾਦੇ ਹਨ ਤੇ ਛੁੱਟੀ ਕੋਈ ਨਹੀ ਕੀਤੀ ਕਈ ਵਾਰ ਚੰਡੀਗੜ ਤੋ ਦੇਰ ਰਾਤ ਆਈ ਦਾ ਤਾਂ ਬੱਚੇ ਵੀ ਸੁਤੇ ਪਏ ਹੁੰਦੇ ਹਨ ਤੇ ਉਹਨਾ ਨਾਲ ਵੀ ਗੱਲ ਨਹੀ ਹੁੰਦੀ । ਡਿਉਟੀ ਤੋ ਜਾਦਿਆ ਹੀ ਪਹਿਲਾ ਬਾਹਰ ਹੀ ਕੱਪੜੇ ਉਤਾਰ ਕਿ ਨਹਾਉਣ ਤੋ ਬਆਦ ਹੀ ਪਰਿਵਾਰ ਨੂੰ ਮਿਲਦੇ ਹਾ , ਕੋਸ਼ਿਸ਼ ਇਹ ਹੀ ਕਿ ਜੋ ਸਿਹਤ ਵਿਭਾਗ ਵੱਲੋ ਡਿਊਟੀ ਦਿੱਤੀ ਹੈ ਉਸ ਨੂੰ ਨਿਭਾ ਰਹੇ ਤੇ ਮਰੀਜਾਂ ਦੀ ਸੇਵਾ ਕਰ ਰਹੇ ਹਾ ਅਤੇ ਜਦ ਤੱਕ ਇਹ ਕੋਵਿਡ ਕੋਰੋਨਾ ਦੀ ਬਿਮਾਰੀ ਤੇ ਫਹਿਤੇ ਨਹੀ ਪਾ ਲੈਦੇ ਇਹ ਡਿਊਟੀ ਤਨਦੇਹੀ ਨਾਲ ਨਿਭਾਉਦੇ ਰਹਾਗੇ ।