(ਸਮਾਜ ਵੀਕਲੀ)
ਅਗਨੀ ਤੋਂ ਤੂੰ ਦੇਹ ਪਰਖਾ ਲੈ,
ਹਵਾ ਪਾਸੋਂ ਸਾਹ, ਓ ਯਾਰ।
ਤ੍ਰੇਲਾਂ ਤੋਂ ਤੂੰ ਅੱਥਰੂ ਪਰਖਾ ਲੈ,
ਸਰੀਰ ਚਿਖਾ ਵਿੱਚ ਕਰ ਸੁਆਹ,ਓ ਯਾਰ।
ਬਸ ਇੱਕ ਹੀ ਅਗਨ ਪ੍ਰੀਖਿਆ ਲੈਵੀਂ,
ਸਾਰਾ ਜੱਗ ਉੱਠੇ ਤ੍ਰਾਹ,ਓ ਯਾਰ।
ਦਿਲ ਮੇਰੇ ਦੀ ਤਡ਼ਫ ਵੰਗਾਰੇ,
ਨਾ ਤੂੰ ਛੱਡਕੇ ਜਾਹ,ਓ ਯਾਰ।
ਰਾਤਾਂ ਤੋਂ ਤੂੰ ਹਉਂਕੇ ਪਰਖਾ ਲੈ,
ਨਾ ਤੂੰ ਕਰ ਸਾਥੋਂ ਵੱਖ ਰਾਹ,ਓ ਯਾਰ।
ਮਿੱਟੀ ਤੋਂ ਤੂੰ ਮੇਰੀ ਚਾਲ ਪਰਖਾ ਲੈ,
ਜਗ ਪਾਸੋਂ ਤੂੰ ਨਿਗਾਹ,ਓ ਯਾਰ।
ਮੈਂ ਤਾਂ ਬਸ ਤੇਰੀ ਬਣਕੇ ਰਹਿਣਾ,
ਚਾਹੇ ਲੱਖ ਵਾਰੀ ਕਰ ਦਫਾ,ਓ ਯਾਰ।
ਮੈਂ ਤਾਂ ਤੇਰਾ ਪਿਆਰ ਹੀ ਮੰਗਾਂ,
ਤੂੰ ਕਿਉਂ ਰਿਹਾ ਵਿਸਾਰ,ਓ ਯਾਰ।
ਚਾਹੇ ਕਿੰਨੀਆ ਪਰਖਾ ਕਰਲੈ,
ਨਾ ਤੂੰ ਹੋ ਜੁਦਾ,ਓ ਯਾਰ।
ਅਸੀਂ ਮਰਕੇ ਵੀ ਤੇਰੇ ਹੀ ਰਹਿਣਾ,
ਉੱਡ ਉੱਡਕੇ ਕਹੂ ਸੁਆਹ,ਓ ਯਾਰ।
ਮਨਦੀਪ ਹਰ ਪਰਖ ਚੋਂ ਲੰਘਣਾ ਔਰਤ ਨੇ,
ਉਹਦੀ ਦੇਉ ਗਵਾਹੀ ਖੁਦਾ,ਓ ਯਾਰ।
ਮਨਦੀਪ ਕੌਰ ਦਰਾਜ
9877567020