ਪਤੰਜਲੀ ਵੱਲੋਂ ਕੋਈ ਵੀ ਨਿਯਮ ਨਾ ਤੋੜਨ ਦਾ ਦਾਅਵਾ

ਦੇਹਰਾਦੂਨ (ਸਮਾਜਵੀਕਲੀ):  ਕੋਵਿਡ- 19 ਦਾ ਇਲਾਜ ਕਰਨ ਦਾ ਦਾਅਵਾ ਕਰਨ ਵਾਲੀ ਇੱਕ ਦਵਾਈ ਲਾਂਚ ਕਰਨ ’ਤੇ ਤਿੱਖੀ ਅਾਲੋਚਨਾ ਦਾ ਸਾਹਮਣਾ ਕਰ ਰਹੀ ਪਤੰਜਲੀ ਆਯੁਰਵੈਦ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਨੇ ਕੋਈ ਵੀ ਕਾਨੂੰਨ ਨਹੀਂ ਤੋੜਿਆ ਹੈ। ਕੰਪਨੀ ਨੇ ਟਵੀਟ ਕਰਦਿਆਂ ਲਿਖਿਆ,‘ਕਿਸੇ ਵੀ ਕਿਸਮ ਦੇ ਭਰਮ ਦੀ ਗੁੰਜਾਇਸ਼ ਨਹੀਂ ਹੈ।’ ਪਤੰਜਲੀ ਦੇ ਬੁਲਾਰੇ ਐੱਸ ਕੇ ਤੀਜਾਰਾਵਾਲਾ ਨੇ ਕਿਹਾ,‘ਦਵਾਈ ਲਈ ਲਾਇਸੈਂਸ ਅਸ਼ਵਗੰਧਾ, ਗਿਲੋਏ ਅਤੇ ਤੁਲਸੀ ਦੇ ਦਵਾਈ ਵਾਲੇ ਗੁਣਾਂ ਬਾਰੇ ਜਾਣਕਾਰੀ ਤੇ ਸਬੰਧਤ ਤਜਰਬੇ ਦੇ ਆਧਾਰ ’ਤੇ ਹਾਸਲ ਕੀਤਾ ਗਿਆ ਸੀ। ਕਰੋਨਾ ਮਰੀਜ਼ਾਂ ’ਤੇ ਕਾਨੂੰਨੀ ਤੌਰ ’ਤੇ ਕੀਤੇ ਗਏ ਕਲਿਨੀਕਲ ਟਰਾਇਲਾਂ ਦੇ ਹਾਂ-ਪੱਖੀ ਨਤੀਜੇ ਸਾਂਝੇ ਕੀਤੇ ਗਏ ਸਨ। 

Previous articleਮੌਨਸੂਨ ਨੇ ਪੰਜਾਬ ਭਰ ਵਿੱਚ ਦਿੱਤੀ ਦਸਤਕ
Next articleਮਹਾਰਾਸ਼ਟਰ ’ਚ ਨਕਲੀ ਦਵਾਈ ਨਹੀਂ ਵਿਕਣ ਦੇਵਾਂਗੇ: ਦੇਸ਼ਮੁਖ