(ਸਮਾਜਵੀਕਲੀ) : ਭਾਰਤ ਦੇ ਖੇਡ ਮੰਤਰਾਲੇ ਵੱਲੋਂ ਖਿਡਾਰੀਆਂ ਦੀ ਆਊਟਡੋਰ ਟਰੇਨਿੰਗ ਦੀ ਯੋਜਨਾ ਬਣਾਈ ਗਈ ਹੈ। ਇਸ ਮਹੀਨੇ ਦੇ ਅੰਤ ਵਿੱਚ ਸਭ ਤੋਂ ਪਹਿਲਾਂ ਇਹ ਟਰੇਨਿੰਗ ਪਟਿਆਲਾ ਸਥਿਤ ਐੱਨਆਈਐੱਸ ਤੇ ਬੰਗਲੌਰ ਦੇ ਸਾਈ ਕੇਂਦਰ ਵਿੱਚ ਰਹਿ ਰਹੇ ਖਿਡਾਰੀਆਂ ਲਈ ਸ਼ੁਰੂ ਕੀਤੀ ਜਾਵੇਗੀ। ਖੇਡ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਖਿਡਾਰੀਆਂ ਨੂੰ ਕੋਵਿਡ -19 ਤੋਂ ਬਚਾ ਕੇ ਸਾਵਧਾਨ ਰਹਿ ਕੇ ਇਹ ਟਰੇਨਿੰਗ ਕਰਾਉਣੀ ਪਵੇਗੀ। ਮੰਤਰੀ ਪਹਿਲਾਂ ਹੀ ਕਹਿ ਚੁਕੇ ਹਨ ਕਿ ਮੰਤਰਾਲੇ ਉਨ੍ਹਾਂ ਖਿਡਾਰੀਆਂ ਲਈ ਰਾਸ਼ਟਰੀ ਕੈਂਪ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ, ਜਿਨ੍ਹਾਂ ਨੇ ਪੜਾਅ ਵਿਚ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ।
HOME ਪਟਿਆਲਾ ਦੇ ਐੱਨਆਈਐੱਸ ਤੋਂ ਸ਼ੁਰੂ ਹੋਵੇਗੀ ਖਿਡਾਰੀਆਂ ਦੀ ਆਊਟਡੋਰ ਟਰੇਨਿੰਗ