(ਸਮਾਜ ਵੀਕਲੀ)
ਇੱਕ ਗਰੀਬ ਪਰਿਵਾਰ ਦਾ ਹਰੀ ਨਾਮ ਦਾ ਬੱਚਾ ਸੀ। ਉਹ ਆਪਣੇ ਘਰ ਵਿਚ ਇੱਕਲਾ ਰਹਿੰਦਾ ਸੀ। ਉਸ ਦੇ ਬਚਪਨ ਵਿਚ ਹੀ ਉਸ ਦੇ ਮਾਂ ਪਿਓ ਮਰ ਚੁੱਕੇ ਸੀ। ਉਸ ਸਮੇਂ ਹਰੀ ਦੀ ਉਮਰ ਲਗਭਗ ਅੱਠ-ਨੌਂ ਸਾਲ ਦੀ ਸੀ ।ਜਦ ਉਹ ਚੌਦਾਂ ਸਾਲਾਂ ਦਾ ਹੋਇਆ । ਉਹ ਆਪਣੇ ਖੇਤਾਂ ਵਿਚ ਕੰਮ ਕਰਨ ਲੱਗ ਪਿਆ । ਹਰੀ ਪ੍ਰਮਾਤਮਾ ਦਾ ਵੀ ਬਹੁਤ ਵੱਡਾ ਭਗਤ ਸੀ । ਖੇਤਾਂ ਵਿਚ ਕੰਮ ਦੇ ਨਾਲ ਨਾਲ ਉਹ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਸੀ ।
ਹੌਲੀ-ਹੌਲੀ ਹਰੀ ਦੀ ਮਿਹਨਤ ਰੰਗ ਲਿਆਈ ਇੱਕ ਦਿਨ ਉਹ ਬਹੁਤ ਵੱਡਾ ਜਿੰਮੀਦਾਰ ਬਣ ਗਿਆ । ਉਸ ਦਾ ਵਿਆਹ ਵੀ ਹੋ ਗਿਆ । ਹਰੀ ਦੀ ਘਰਵਾਲੀ ਸੋਹਣੀ ਤੇ ਸਮਝਦਾਰ ਸੀ । ਇੱਕ ਸਾਲ ਦੇ ਅੰਦਰ ਹੀ ਉਸ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ । ਹੁਣ ਉਸ ਦੇ ਘਰ ਹਰ ਸਮੇਂ ਹੱਸੀ ਤੇ ਬੱਚੇ ਦੀਆਂ ਕਿਲਕਾਰੀਆ ਸੁਣ ਦੀਆਂ ਰਹਿੰਦੀਆਂ ਸਨ ।
ਦੋ – ਤਿੰਨ ਸਾਲਾਂ ਬਾਅਦ ਇੱਕ ਹੋਰ ਪੁੱਤਰ ਦਾ ਜਨਮ ਹੋਇਆ । ਸਾਰਾ ਦਿਨ ਦੋਨੋਂ ਜਣਿਆਂ ਦਾ ਬੱਚਿਆਂ ਨਾਲ ਹੱਸ ਖੇਡ ਕੇ ਚੰਗੇ ਦਿਨ ਲੰਘਦੇ ਰਹੇ । ਇੱਕ ਦਿਨ ਉਹ ਵੀ ਸਮਾਂ ਆ ਗਿਆ । ਜਦ ਹਰੀ ਨੇ ਆਪਣੇ ਬੱਚੇ ਪੜ੍ਹਨ ਲਈ ਚੰਗੇ ਸਕੂਲ ਵਿੱਚ ਲਾਏ । ਬੱਚਿਆਂ ਦੇ ਕਹਿਣ ਤੋਂ ਪਹਿਲਾਂ ਹੀ ਉਹ ਉਹਨਾਂ ਦੀ ਹਰ ਖਵਾਹਿਸ਼ ਪੂਰੀ ਕਰ ਦਿੰਦਾ ਸੀ । ਉਹ ਆਪਣੇ ਬੱਚਿਆਂ ਨੂੰ ਖਾਣ ਪੀਣ ਲਈ ਖੁੱਲ੍ਹਾ ਖ਼ਰਚਾ ਦਿੰਦਾ ਸੀ । ਹਰੀ ਦੀ ਘਰਵਾਲੀ ਉਸ ਨੂੰ ਸਮਝਾਉਂਦੀ ਰਹਿੰਦੀ ਸੀ । ਕਿ ਤੁਸੀਂ ਬੱਚਿਆਂ ਨੂੰ ਵਿਗਾੜ ਦੇਣਾ ਤੁਸੀਂ ਇਹਨਾਂ ਨੂੰ ਐਨੇ ਪੈਸੇ ਨਾ ਦੇਵੋਂ । ਇਹ ਵਿਗੜ ਜਾਣਗੇ ।
ਫਿਰ ਤੁਹਾਨੂੰ ਪਤਾ ਲੱਗਊ ਜਦ ਤੁਹਾਡੇ ਸਿਰ ਵਿੱਚ ਇਹਨਾਂ ਨੇ ਗਲੀਆਂ ਕੀਤੀਆਂ । ਪਰ ਹਰੀ ਹੱਸ ਕੇ ਗੱਲ ਟਾਲ ਦਿੰਦਾ । ਭਾਗਵਾਨੇ ਕੁਝ ਨੀ ਹੁੰਦਾ ਕਰ ਲੈਣ ਦੇ ਬੱਚਿਆਂ ਨੂੰ ਆਪਣੇ ਸਿਰ ਤੇ ਐਸ਼ ਮੈਂ ਆਪਣੇ ਬਚਪਨ ਚ ਬਹੁਤ ਦੁੱਖ ਕੱਟੇ ਨੇ । ਹਰੀ ਦੇ ਦੋਵੇਂ ਪੁੱਤਰ ਜਵਾਨ ਹੋ ਗੲੇ । ਉਹ ਪੜ੍ਹਨ ਕਾਲਜਾਂ ਵਿਚ ਲੱਗ ਗਏ । ਘਰੇ ਲੇਟ ਆਉਣਾ ਤੇ ਯਾਰਾਂ ਦੋਸਤਾਂ ਨਾਲ ਪਾਰਟੀਆਂ ਕਰਨੀਆਂ । ਹਰੀ ਦੇ ਬੱਚੇ ਬੁਰੀ ਸੰਗਤ ਵਿੱਚ ਪੈ ਗੲੇ ।
ਜਦ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਬਹੁਤ ਦੇਰ ਹੋ ਚੁੱਕੀ ਸੀ । ਉਹਨਾਂ ਦੇ ਖੁੱਲ੍ਹੇ ਖਰਚਿਆਂ ਨੇ ਹਰੀ ਨੂੰ ਹਿਲਾਕੇ ਰੱਖ ਦਿੱਤਾ । ਨੌਵੱਤ ਏਥੋਂ ਤੱਕ ਦੀ ਆ ਗੲੀ । ਜੇ ਰੁਪਏ ਮੰਗਣ ਤੇ ਹਰੀ ਮਨਾਂ ਕਰ ਦਿੰਦਾ ਤਾਂ ਕੁੱਟ ਕੇ ਖੋ ਲੈਣੇ । ਨਾ ਮਿਲਣ ਤੇ ਆਪਣੇ ਹੀ ਘਰ ਅਪਣੀ ਮਾਂ ਦੇ ਗਹਿਣੇ ਚੋਰੀ ਕਰ ਕੇ ਵੇਚ ਦਿੱਤੇ । ਹਰੀ ਦਾ ਕਾਰੋਬਾਰ ਠੱਪ ਹੋ ਗਿਆ । ਉਹ ਕੰਗਾਲ ਹੋ ਗਿਆ । ਜੋ ਉਸ ਨੇ ਮਿਹਨਤ ਕਰ ਕਰ ਕੇ ਕਾਰੋਬਾਰ ਖੜ੍ਹਾ ਕੀਤਾ ਸੀ ।
ਉਹ ਬੱਚਿਆਂ ਦੇ ਕਰਨ ਢਹਿ ਗਿਆ । ਹਰੀ ਆਪਣੀ ਜ਼ਿੰਦਗੀ ਤੋਂ ਤੰਗ ਆ ਚੁੱਕਾ ਸੀ । ਉਹ ਹਰ ਸਮੇਂ ਪਰਮਾਤਮਾ ਨੂੰ ਕੋਸਣ ਲੱਗ ਪੈਂਦਾ । ਆਪਣੇ ਆਪ ਨੂੰ ਕਹਿੰਦਾ ਰਹਿੰਦਾ ਸੀ । ਹੁਣ ਤਾਂ ਮੈਂ ਮੁੱਕ ਜਾਵਾਂ ਪਤਾ ਨੀ ਰੱਬ ਨੇ ਕਿਹੜੇ ਜਨਮ ਦਾ ਵੈਰ ਕੱਢਿਆ ਮੇਰੇ ਨਾਲ ਇਹੋ ਜਿਹੇ ਪੁੱਤ ਦੇ ਕੇ । ਇਸ ਨਾਲੋਂ ਤਾਂ ਮੈਂ ਬੇਔਲਾਦ ਹੀ ਚੰਗਾ ਸੀ । ਇੰਝ ਹੀ ਕਰਦੇ ਕਰਦੇ ਕੲੀ ਮਹੀਨੇ ਗੁਜ਼ਰ ਗਏ । ਇੱਕ ਦਿਨ ਹਰੀ ਬੱਚਿਆਂ ਤੋਂ ਦੁੱਖੀ ਹੋ ਕੇ ਸੱਚੀ ਹੀ ਮਰਣ ਨੂੰ ਤੁਰ ਪਿਆ ।
ਉਹ ਆਪਣੇ ਖੇਤ ਪਹੁੰਚ ਗਿਆ । ਉਹ ਇਕ ਦਰਖੱਤ ਹੇਠ ਬੈਠ ਗਿਆ । ਮਰਣ ਤੋਂ ਪਹਿਲਾਂ ਉਹ ਪਰਮਾਤਮਾ ਨੂੰ ਪੁੱਛਣਾ ਚਾਹੁੰਦਾ ਸੀ । ਕਿ ਮੈਂ ਤੇਰੀ ਮਨੋਂ ਤਨੋਂ ਭਗਤੀ ਕੀਤੀ । ਫਿਰ ਮੇਰੇ ਨਾਲ ਇਹਨਾਂ ਬੁਰਾ ਕਿਉਂ ਹੋਇਆ । ਇਸ ਦੇ ਨਾਲ ਨਾਲ ਉਹ ਪਰਮਾਤਮਾ ਨੂੰ ਯਾਦ ਕਰਦਾ ਰਿਹਾ । ਉਸ ਦੇ ਦਿਨ ਰਾਤ ਯਾਦ ਕਰਨ ਤੇ ਆਖਰ ਪ੍ਰਮਾਤਮਾਂ ਨੂੰ ਆਉਣਾ ਹੀ ਪਿਆ । ਪਰਮਾਤਮਾ ਨੇ ਹਰੀ ਨੂੰ ਕਿਹਾ । ਪੁੱਛ ਭਗਤਾਂ ਜੋ ਤੂੰ ਪੁੱਛਣਾ ਚਾਹੁੰਦਾ ਹੈ । ਉਸ ਨੇ ਹੱਥ ਜੋੜ ਕੇ ਮੱਥਾ ਟੇਕਿਆ ।
ਹੇ ਪ੍ਰਭੂ ਮੈਂ ਕੀ ਮਾੜਾ ਕਰਮ ਕੀਤਾ । ਕਿ ਮੇਰੇ ਦੋਵੇਂ ਈ ਪੁੱਤਰ ਮਾੜੇ ਨਿਕਲ਼ੇ । ਮੈਂ ਉਹਨਾਂ ਦੀ ਹਰ ਮੰਗ ਪੂਰੀ ਕੀਤੀ। ਉਹ ਨਸ਼ੇੜੀ ਹੋ ਗੲੇ ।ਮੈਨੂੰ ਤੇ ਮੇਰੀ ਘਰਵਾਲੀ ਨੂੰ ਕੁੱਟਦੇ ਮਾਰਦੇ ਰਹਿੰਦੇ ਨੇ। ਪ੍ਰਭੂ ਨੇ ਹਰੀ ਨੂੰ ਇੱਕ ਮੁੱਠੀ ਕਣਕ ਦੇ ਦਾਣਿਆਂ ਦੀ ਦਿੱਤੀ । ਤੇ ਕਿਹਾ ਤੂੰ ਇਸ ਤੋਂ ਕੀ ਕਰ ਸਕਦਾ ਹੈ । ਅੱਗੋਂ ਹਰੀ ਨੇ ਜਵਾਬ ਦਿੱਤਾ ਮੈਂ ਇਸ ਕਣਕ ਦੀ ਇੱਕ ਮੁੱਠੀ ਤੋਂ ਬਹੁਤ ਸਾਰੀ ਫਸਲ ਕਰ ਸਕਦਾ ਹਾਂ । ਪ੍ਰਭੂ ਨੇ ਕਿਹਾ ਕਿਸ ਤਰ੍ਹਾਂ ਕਰ ਸਕਦਾ ।
ਹਰੀ ਨੇ ਕਿਹਾ ਪ੍ਰਭੂ ਮੈਂ ਇਸ ਨੂੰ ਪਹਿਲਾਂ ਬੀਜਣ ਲਈ ਜ਼ਮੀਨ ਤਿਆਰ ਕਰਾਂਗਾ । ਫਿਰ ਕਣਕ ਬੀਜ ਕੇ ਉਸ ਨੂੰ ਲੋੜ ਅਨੁਸਾਰ ਪਾਣੀ ਤੇ ਖ਼ਾਦ ਦੇਵਾਂਗਾ । ਫਿਰ ਫ਼ਸਲ ਪੱਕ ਕੇ ਤਿਆਰ ਹੋ ਜਾਵੇਗੀ । ਫਿਰ ਪ੍ਰਭੂ ਕਹਿੰਦਾ ਦੇਖ ਭਗਤਾਂ ਤੇ ਆਪਣੇ ਖੇਤਾਂ ਵਿੱਚ ਫਸਲਾਂ ਨੂੰ ਲੋੜ ਅਨੁਸਾਰ ਵਸਤੂਆਂ ਮੁੱਹਈਆ ਕਰਵਾਈਆ। ਤਾਂ ਜਾ ਕੇ ਇਹ ਫਸਲਾਂ ਤੇਰੇ ਖਾਣ ਲਈ ਅਤੇ ਵੇਚਣ ਜੋਗੀ ਹੋਈ । ਭਗਤਾਂ ਤੈਨੂੰ ਪੁੱਤਰ ਵੀ ਮੈਂ ਇਸ ਕਣਕ ਦੇ ਦਾਣਿਆਂ ਵਰਗੇ ਹੀ ਦਿੱਤੇ ਸੀ ।
ਤੈ ਲੋੜ ਤੋਂ ਵੱਧ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਖੁੱਲ੍ਹੇ ਖਰਚੇ ਕਰਨ ਨੂੰ ਰੁਪਏ ਦਿੱਤੇ । ਜੇ ਫ਼ਸਲ ਨੂੰ ਲੋੜ ਤੋਂ ਵੱਧ ਪਾਣੀ ਤੇ ਖ਼ਾਦ ਦਿੱਤੀ ਜਾਵੇ । ਤਾਂ ਫ਼ਸਲ ਨੇ ਖ਼ਰਾਬ ਹੀ ਹੋਣਾ ਹੈ । ਹਰੀ ਸਾਰੀ ਗੱਲ ਸਮਝ ਚੁੱਕਾ ਸੀ । ਉਸ ਨੂੰ ਹੁਣ ਪ੍ਰਮਾਤਮਾ ਨਾਲ ਕੋਈ ਗਿੱਲਾ ਸ਼ਿਕਵਾ ਨਹੀਂ ਸੀ । ਉਸ ਨੇ ਅਪਣੀ ਗਲਤੀ ਮੰਨ ਲਈ ਅਤੇ ਆਪਣੇ ਪਰਿਵਾਰ ਦੀ ਵਰਵਾਦੀ ਦਾ ਕਾਰਨ ਉਹ ਖੁਦ ਹੀ ਹੈ । ਉਸ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੋਇਆ।
ਸਿਮਰਜੀਤ ਕੌਰ ਸ਼ੇਰੋਂ