ਸਿਆਸੀ ਆਗੂ ਸ਼ਤਰੂਘਨ ਸਿਨਹਾ ਨੇ ਅੱਜ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਲੈ ਕੇ ਭਾਜਪਾ ’ਤੇ ਹੱਲਾ ਕੀਤਾ ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਅਮਿਤ ਸ਼ਾਹ ਵੱਲੋਂ ਇੱਥੇ ਕੀਤੇ ਜਾਣ ਵਾਲੇ ਰੋਡ ਸ਼ੋਅ ’ਚ ਸ਼ਤਰੂ ਨੂੰ ਉਨ੍ਹਾਂ ਦੀ ਔਕਾਤ ਦਿਖਾਈ ਜਾਵੇਗੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਇੱਥੇ 11 ਮਈ ਨੂੰ ਰੋਡ ਸ਼ੋਅ ਕੀਤਾ ਜਾਣਾ ਹੈ। ਸ਼ਤਰੂਘਨ ਨੇ ਕਿਹਾ, ‘ਮੈਂ ਸੁਣਿਆ ਹੈ ਕਿ ਅਮਿਤ ਸ਼ਾਹ ਪਟਨਾ ਆ ਰਹੇ ਹਨ। ਉਨ੍ਹਾਂ ਦਾ ਇੱਥੇ ਮਹਿਮਾਨ ਵਜੋਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇੱਥੇ ਚਾਹ-ਪਕੌੜੇ ਦਿੱਤੇ ਜਾਣਗੇ ਜੋ ਉਨ੍ਹਾਂ ਨੂੰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਪਸੰਦ ਹਨ।’ ਉਨ੍ਹਾਂ ਕਿਹਾ, ‘ਕਿਹਾ ਜਾ ਰਿਹਾ ਹੈ ਕਿ ਉਹ (ਸ਼ਾਹ) ਮੈਨੂੰ ਮੇਰੀ ਔਕਾਤ ਦਿਖਾਉਣ ਇੱਥੇ ਆ ਰਹੇ ਹਨ। ਇਸ ਤੋਂ ਲਗਦਾ ਹੈ ਕਿ ਭਾਜਪਾ ਨੇ 2015 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੋਈ ਸਬਕ ਨਹੀਂ ਸਿੱਖਿਆ ਜਦੋਂ ਡੀਐੱਨਏ ਵਾਲੀ ਟਿੱਪਣੀ ਐੱਨਡੀਏ ਨੂੰ ਮਹਿੰਗੀ ਪਈ ਸੀ। ਉਹ ਮੁੜ ਇੱਕ ਧਰਤੀ ਦੇ ਪੁੱਤ ਦੀ ਹੱਤਕ ਕਰ ਰਹੇ ਹਨ। ਇਸ ਨਾਲ ਬਿਹਾਰ ਤੇ ਖਾਸ ਕਰਕੇ ਪਟਨਾ ਦੇ ਲੋਕਾਂ ਨੂੰ ਦੁਖ ਹੋਇਆ ਹੈ ਅਤੇ ਉਹ ਵੋਟਾਂ ਵਾਲੇ ਦਿਨ ਇਸ ਦਾ ਜਵਾਬ ਦੇਣਗੇ।’
INDIA ਪਕੌੜਿਆਂ ਤੇ ਚਾਹ ਨਾਲ ਸ਼ਾਹ ਦਾ ਸਵਾਗਤ ਹੋਵੇਗਾ: ਸ਼ਤਰੂ