ਨੰਬਰਦਾਰ 26 ਨੂੰ ਸ਼ਰਧਾ ਨਾਲ ਮਨਾਉਣਗੇ ਯੂਨੀਅਨ ਦਾ ਸਥਾਪਨਾ ਦਿਵਸ ਦਿਹਾੜਾ – ਅਸ਼ੋਕ ਸੰਧੂ ਨੰਬਰਦਾਰ

*ਫੋਟੋ* – ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨੰਬਰਦਾਰ 
 ਨੂਰਮਹਿਲ – (ਹਰਜਿੰਦਰ ਛਾਬੜਾ) ਜ਼ਿਲਾ ਹੈਡ ਆਫ਼ਿਸ ਨੂਰਮਹਿਲ ਤੋਂ ਜਾਰੀ ਪ੍ਰੈਸ ਨੋਟ ਅਨੁਸਾਰ ਨੰਬਰਦਾਰ ਸਾਹਿਬਾਨ 26 ਮਾਰਚ ਨੂੰ ਨੰਬਰਦਾਰ ਯੂਨੀਅਨ ਦਾ ਪਾਕ ਅਤੇ ਪਵਿੱਤਰ ਦਿਹਾੜਾ “26 ਮਾਰਚ ਸਥਾਪਨਾ ਦਿਵਸ” ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ। ਜ਼ਿਲਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਜ਼ਿਲਾ ਜਲੰਧਰ ਦੇ ਸਾਰੇ ਤਹਿਸੀਲ ਪ੍ਰਧਾਨਾਂ ਸਮੇਤ ਸਮੂਹ ਨੰਬਰਦਾਰ ਸਾਹਿਬਾਨਾਂ ਨੂੰ ਵਿਸ਼ੇਸ਼ ਬੇਨਤੀ ਕੀਤੀ ਹੈ ਕਿ ਉਹ 26 ਤਾਰੀਕ ਦਿਨ ਮੰਗਲਵਾਰ ਸਵੇਰੇ 10 ਵਜੇ ਪ੍ਰੋਗਰਾਮ ਵਿੱਚ ਪਹੁੰਚਕੇ ਆਪਣਾ ਵਡਮੁੱਲਾ ਫਰਜ਼ ਨਿਭਾਉਣ। ਯੂਨੀਅਨ ਦੇ ਸੈਕ੍ਰੇਟਰੀ ਜਗਦੀਸ਼ ਸਿੰਘ, ਕੈਸ਼ੀਅਰ ਰਾਮ ਦਾਸ ਬਾਲੂ ਅਤੇ ਪੀ.ਆਰ.ਓ ਜਗਨ ਨਾਥ ਚਾਹਲ ਨੇ ਦੱਸਿਆ ਕਿ ਇਹ ਪਾਵਨ ਸਥਾਪਨਾ ਦਿਵਸ 23 ਮਾਰਚ ਦੇ ਮਹਾਨ ਸ਼ਹੀਦਾਂ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਨੂੰ ਸਮਰਪਿਤ ਹੋਵੇਗਾ।
Previous articleਮੁੰਬਈ ਤੇ ਦਿੱਲੀ ਵਿਚਾਲੇ ਟੱਕਰ ਅੱਜ
Next articleCaste discrimination is blocking progress on the SDGs