*ਸਵਰਗਵਾਸੀ ਨੰਬਰਦਾਰ ਯੂਨੀਅਨ ਦੇ ਇੱਕ ਅਨਮੋਲ ਰਤਨ ਸਨ – ਅਸ਼ੋਕ ਸੰਧੂ*
ਨੂਰਮਹਿਲ – (ਹਰਜਿੰਦਰ ਛਾਬੜਾ)- ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪਿੰਡ ਗੋਰਸੀਆਂ ਪੀਰਾਂ ਦੇ ਮਾਣਮੱਤੇ ਨੰਬਰਦਾਰ ਸ. ਰਤਨ ਸਿੰਘ ਜੋ ਬੀਤੇ ਦਿਨ ਆਪਣੇ ਪੁੱਤਰ ਰਛਪਾਲ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਅਕਾਲ ਚਲਾਣਾ ਕਰ ਗਏ ਸਨ ਅਤੇ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸਾਬਕਾ ਵਿਧਾਇਕ, ਹਲਕਾ ਇੰਚਾਰਜ ਨਕੋਦਰ ਸ. ਜਗਬੀਰ ਸਿੰਘ ਬਰਾੜ, ਨੰਬਰਦਾਰ ਯੂਨੀਅਨ ਜਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਨੰਬਰਦਾਰ ਚਰਨ ਸਿੰਘ ਸਰਪੰਚ ਰਾਜੋਵਾਲ ਉਚੇਚੇ ਤੌਰ ਤੇ ਸਵਰਗਵਾਸੀ ਨੰਬਰਦਾਰ ਰਤਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪਹੁੰਚੇ ਅਤੇ ਉਕਤ ਆਗੂਆਂ ਨੇ ਸ਼ੋਕ ਸਭਾ ਨੂੰ ਸੰਬੋਧਿਤ ਕਰਦੇ ਹੋਇਆ ਕਿਹਾ ਕਿ ਨੰਬਰਦਾਰ ਰਤਨ ਸਿੰਘ ਜੀ ਨੇ ਪਿੰਡ ਅਤੇ ਸਮਾਜ ਦੇ ਹਿੱਤਾਂ ਲਈ ਬਹੁਤ ਸੁਚੱਜੇ ਕੰਮ ਕੀਤੇ ਹਨ ਅਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਜੀਵਨਸ਼ੈਲੀ ਤੋਂ ਸਿੱਖਿਆ ਲੈ ਕੇ ਇਮਾਨਦਾਰੀ ਨਾਲ ਆਪਣਾ ਜੀਵਨ ਅਨਮੋਲ ਰਤਨ ਵਾਂਗ ਬਣਾਉਣਾ ਚਾਹੀਦਾ ਹੈ। ਜੋ ਅਕਹਿ ਤੇ ਅਸਹਿ ਭਾਣਾ ਪਰਿਵਾਰ ਨਾਲ ਬੀਤਿਆ ਹੈ ਉਹ ਬਹੁਤ ਦੁਖਦਾਈ ਘਟਨਾ ਹੈ ਪਰ ਈਸ਼ਵਰ ਅੱਗੇ ਹਰ ਕੋਈ ਬੇਬੱਸ ਹੈ। ਉਪਰੰਤ ਉਕਤ ਆਗੂਆਂ ਨੇ ਨੰਬਰਦਾਰ ਦੀ ਪਤਨੀ ਸ਼੍ਰੀਮਤੀ ਹਰਬੰਸ ਕੌਰ ਅਤੇ ਭਰਾਵਾਂ ਗੁਰਮੀਤ ਸਿੰਘ, ਬਲਵੰਤ ਸਿੰਘ, ਇੰਦਰ ਸਿੰਘ ਨਾਲ ਮਿਲਕੇ ਦੁੱਖ ਸਾਂਝਾ ਕੀਤਾ। ਇਸ ਸਭਾ ਵਿੱਚ ਦੀਪਾ ਥੰਮਣਵਾਲ, ਬਲਵਿੰਦਰ ਸਿੰਘ ਪੰਚ, ਮੁਖ਼ਤਿਆਰ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ, ਸੁਰਜੀਤ ਸਿੰਘ ਡੱਬਵਾਲੀ ਤੋਂ ਇਲਾਵਾ ਹੋਰ ਕਈ ਸਖਸ਼ੀਅਤਾਂ ਸ਼ਾਮਿਲ ਹੋਈਆਂ। ਸਟੇਜ ਸੇਕ੍ਰੇਟਰੀ ਦੀ ਭੂਮਿਕਾ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਸਕੱਤਰ ਨੰਬਰਦਾਰ ਜਗਦੀਸ਼ ਸਿੰਘ ਗੋਰਸੀਆਂ ਪੀਰਾਂ ਨੇ ਨਿਭਾਈ।