ਨੰਬਰਦਾਰ ਰਣਜੀਤ ਸਿੰਘ ਗਿੱਲ ਨਹੀਂ ਰਹੇ ਅੰਤਿਮ ਅਰਦਾਸ ਅੱਜ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਬਹੁਤ ਹੀ ਨਿੱਘੇ ਸੁਭਾਅ ਵਾਲੇ, ਮਿੱਠ ਬੋਲੜੇ ਅਤੇ ਹਰ ਜਰੂਰਤਮੰਦ ਦੇ ਕੰਮ ਆਉਣ ਵਾਲੇ ਪਿੰਡ ਫੌਜੀ ਕਲੋਨੀ ਮੁਹੱਬਲੀਪੁਰ ਦੇ ਨੰਬਰਦਾਰ ਰਣਜੀਤ ਸਿੰਘ ਗਿੱਲ ਪੁੱਤਰ ਹੌਲਦਾਰ ਸੁਦਾਗਰ ਸਿੰਘ, ਜਿਨ੍ਹਾਂ ਦਾ ਬੀਤੀ 29 ਅਪ੍ਰੈਲ ਨੂੰ ਸੰਖੇਪ ਬਿਮਾਰੀ ਪਿਛੋਂ 57 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ।  ਨੰਬਰਦਾਰ ਗਿੱਲ ਜਿਨ੍ਹਾਂ ਨੂੰ ਸੱਜਣ ਮਿੱਤਰ ਪਿਆਰ ਨਾਲ ਭੋਲਾ ਵੀ ਕਿਹਾ ਕਰਦੇ ਸਨ, ਦੇ ਦੇਹਾਂਤ ਦੀ ਖਬਰ ਸੁਣਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ । ਮ੍ਰਿਤਕ ਆਪਣੇ ਪਿੱਛੇ ਮਾਤਾ ਅਮਰਜੀਤ ਕੌਰ, ਪਤਨੀ ਅਤੇ ਦੋਨੋਂ ਵਿਆਹੇ ਬੱਚੇ ਬੇਟਾ ਪਰਮਿੰਦਰ ਸਿੰਘ ਤੇ ਬੇਟੀ ਰੁਪਿੰਦਰ ਕੌਰ ਜੋ ਨਿਊਜ਼ੀਲੈਂਡ ਵਿਚ ਸੈਟਲਡ ਹਨ, ਨੂੰ ਛੱਡ ਗਏ ।

ਵਿਧਾਇਕ ਨਵਤੇਜ ਸਿੰਘ ਚੀਮਾ, ਡਾ. ਉਪਿੰਦਰਜੀਤ ਕੌਰ ਸਾਬਕਾ ਮੰਤਰੀ, ਪਰਵਿੰਦਰ ਸਿੰਘ ਪੱਪਾ ਚੇਅਰਮੈਨ ਮਾਰਕੀਟ ਕਮੇਟੀ, ਦੀਪਕ ਧੀਰ ਰਾਜੂ ਪ੍ਰਧਾਨ ਨਗਰ ਕੌਂਸਲ, ਸੈਕਟਰੀ ਜਸਵੰਤ ਸਿੰਘ ਲੱਖਵਰਿਆਂ ਉਪ ਚੇਅਰਮੈਨ ਮਾਰਕੀਟ ਕਮੇਟੀ, ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਕਰਮਬੀਰ ਸਿੰਘ ਕੇਬੀ, ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ, ਵਿਨੋਦ ਕੁਮਾਰ ਨਾਇਬ ਤਹਿਸੀਲਦਾਰ, ਤੇਜ਼ਵੰਤ ਸਿੰਘ ਉਪ ਪ੍ਰਧਾਨ ਨਗਰ ਕੌਂਸਲ, ਰਨਦੀਪ ਸਿੰਘ ਵਰੈਚ ਈ.ਓ, ਸੰਜੀਵ ਮਰਵਾਹਾ ਕੌਂਸਲਰ, ਅਸ਼ੋਕ ਕੁਮਾਰ ਮੋਗਲਾ ਕੌਂਸਲਰ, ਪਵਨ ਕੁਮਾਰ ਕਨੌਜੀਆ ਕੌਂਸਲਰ, ਸੁਰਿੰਦਰਪਾਲ ਸਿੰਘ ਸੋਢੀ ਨੰਬਰਦਾਰ, ਜੋਗਿੰਦਰ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ ਵਿਰਕ ਰੀਡਰ ਤਹਿਸੀਲਦਾਰ, ਰਣਜੀਤ ਸਿੰਘ ਸੈਣੀ ਰੀਡਰ, ਮਹਿੰਦਰਪਾਲ ਸਿੰਘ ਸੋਹੀ ਸਰਪੰਚ ਮੁਹੱਬਲੀਪੁਰ, ਗੁਰਪ੍ਰੀਤ ਸਿੰਘ ਸਰਪੰਚ ਫੌਜੀ ਕਲੋਨੀ, ਪਰਮਜੀਤ ਸਿੰਘ ਸਾਬਕਾ ਸਰਪੰਚ, ਭਜਨ ਸਿੰਘ ਸਾਬਕਾ ਸਰਪੰਚ, ਕੇਵਲ ਸਿੰਘ ਚਾਹਲ, ਦੀਦਾਰ ਸਿੰਘ ਬੈਂਸ, ਬਲਵੀਰ ਸਿੰਘ ਬੈਂਸ, ਬਲਬੀਰ ਸਿੰਘ ਮੱਲੀ, ਅਜੀਤ ਸਿੰਘ ਔਜਲਾ, ਬੱਬੀ ਬਾਜਵਾ, ਸੈਕਟਰੀ ਸਤਨਾਮ ਸਿੰਘ ਬਾਜਵਾ, ਨੰਬਰਦਾਰ ਸਤਿੰਦਰ ਸਿੰਘ ਸ਼ਾਲਾਪੁਰ ਦੋਨਾਂ, ਸਾਧੂ ਸਿੰਘ ਬਾਜਵਾ, ਪਿੰਦਰਪਾਲ ਸਿੰਘ ਬਾਜਵਾ ਮੈਨੇਜਰ ਕੋ ਅਪ੍ਰੇਟਿਵ ਬੈਂਕ ਡਡਵਿੰਡੀ ਆਦਿ ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਨੰਬਰਦਾਰ ਰਣਜੀਤ ਸਿੰਘ ਗਿੱਲ ਦੀ ਬੇਵਕਤੀ ਮੌਤ ‘ਤੇ ਪਰਿਵਾਰਕ ਮੈਬਰਾਂ ਨਾਲ ਦੁੱਖ ਸਾਂਝਾ ਕੀਤਾ । ਰਿਸ਼ਤੇਦਾਰ ਨੰਬਰਦਾਰ ਹਰਵੰਤ ਸਿੰਘ ਨੇ ਦੱਸਿਆ ਕਿ ਨੰਬਰਦਾਰ ਰਣਜੀਤ ਸਿੰਘ ਗਿੱਲ ਸਬੰਧੀ ਰਖਵਾਏ ਸਹਿਜਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਫੌਜੀ ਕਲੋਨੀ ਵਿਖੇ ਸ਼ਨੀਵਾਰ 8 ਮਈ ਨੂੰ ਹੋਵੇਗੀ ਅਤੇ ਕਰੋਨਾ ਦਿਸ਼ਾ ਨਿਰਦੇਸ਼ਾਂ ਦਾ ਖਾਸ ਖਿਆਲ ਰੱਖਿਆ ਜਾਵੇਗਾ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਦਿਆਰਥਣਾਂ ਦੇ ਫੱਤੂ ਢੀਂਗਾ ਕਾਲਜ ਵਿਖੇ ਕਵਿਤਾ ਤੇ ਡਾਂਸ ਮੁਕਾਬਲੇ ਕਰਵਾਏ ਗਏ
Next articleਬਾਬਾ ਇਲਤੀ