ਵੋਟ ਪਾਉਣ ਦੀ ਸੰਵਿਧਾਨਕ ਸ਼ਕਤੀ ਦਾ ਸਹੀ ਇਸਤੇਮਾਲ ਕਰਨ ਲੋਕ – ਅਸ਼ੋਕ ਸੰਧੂ ਨੰਬਰਦਾਰ
ਨੂਰਮਹਿਲ : ਬੀਤੇ ਕਰੀਬ ਢਾਈ ਸਾਲ ਤੋਂ ਲੋਕ ਹਿੱਤ ਦੇ ਮਸਲਿਆਂ ਅਤੇ ਮੁੱਦਿਆਂ ਉੱਪਰ ਸਰਗਰਮੀ ਅਤੇ ਹਿੰਮਤ ਨਾਲ ਸੰਘਰਸ਼ ਕਰਨ ਵਾਲੀ ਨੰਬਰਦਾਰ ਯੂਨੀਅਨ ਦੇ ਵਿਹੜੇ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਅਗਵਾਈ ਹੇਠ ਜ਼ਿਲ੍ਹਾ ਹੈਡ ਆਫ਼ਿਸ ਸਬ-ਤਹਿਸੀਲ ਨੂਰਮਹਿਲ ਵਿਖੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਨਕੋਦਰ ਸ. ਜਗਬੀਰ ਸਿੰਘ ਬਰਾੜ ਨੇ ਠਾਠਾਂ ਮਾਰਦੇ ਦੇਸ਼ ਭਗਤਾਂ ਦੇ ਵੱਡੇ ਇਕੱਠ ਵਿੱਚ ਆਪਣੇ ਕਰ-ਕਮਲਾਂ ਨਾਲ ਦੇਸ਼ ਦਾ ਰਾਸ਼ਟਰੀ ਝੰਡਾ ਲਹਿਲਾਉਣ ਦਾ ਗੌਰਵ ਹਾਸਿਲ ਕੀਤਾ। ਨੰਬਰਦਾਰ ਯੂਨੀਅਨ ਦੇ ਪ੍ਰੋਗਰਾਮ “ਜਸ਼ਨ-ਏ-ਗਣਤੰਤਰ ਟਵੰਟੀ-ਟਵੰਟੀ” ਦੇ ਮੌਕੇ ਸ.ਬਰਾੜ ਬਤੌਰ ਮੁੱਖ ਮਹਿਮਾਨ ਅਤੇ ਸੂਬਾ ਪ੍ਰਧਾਨ ਨੰਬਰਦਾਰ ਯੂਨੀਅਨ ਗੁਰਪਾਲ ਸਿੰਘ ਸਮਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਹਨਾਂ ਨੇ ਸਮੂਹ ਦੇਸ਼ ਵਾਸੀਆਂ ਨੂੰ 71ਵੇਂ ਗਣਤੰਤਰ ਦਿਵਸ ਦੀ ਲੱਖ-ਲੱਖ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਦੁਆਰਾ ਨਿਰਮਤ ਦੇਸ਼ ਦਾ ਸੰਵਿਧਾਨ ਧਰਮ ਨਿਰਪੱਖ ਕਦਰਾਂ ਕੀਮਤਾਂ ਵਾਰੇ ਸਭ ਨੂੰ ਸਬਕ ਦਿੰਦਾ ਹੈ ਅਤੇ ਸਾਨੂੰ ਆਪਣੇ ਅਧਿਕਾਰਾਂ ਅਤੇ ਕਰਤੱਬਾਂ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕਰਦਾ ਹੈ। ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਵਿਸ਼ੇਸ ਵਧਾਈ ਦੀ ਪਾਤਰ ਹੈ ਜੋ ਹਰ ਸਾਲ ਲਗਾਤਾਰ ਨੂਰਮਹਿਲ ਸ਼ਹਿਰ ਅਤੇ ਇਲਾਕੇ ਦੇ ਪਤਵੰਤਿਆਂ ਨੂੰ ਵੱਡੀ ਗਿਣਤੀ ਵਿੱਚ ਲਾਮਬੰਦ ਕਰਕੇ ਉਹਨਾਂ ਵਿੱਚ ਦੇਸ਼ ਭਗਤੀ ਦੀ ਅਲਖ ਜਗਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਜਾਂਦਾ ਹੈ। ਇਸ ਮੌਕੇ ਡੀ.ਐਸ.ਪੀ ਮੱਖਣ ਸਿੰਘ ਨੇ ਜਿੱਥੇ ਸੁਰੱਖਿਆ ਪ੍ਰਬੰਧਾਂ ਉੱਪਰ ਆਪਣੀ ਤਿੱਖੀ ਨਜ਼ਰਸਾਨੀ ਰੱਖੀ ਉੱਥੇ ਨੂਰਮਹਿਲ ਦੇ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਨਿਯਮਾਂ ਅਨੁਸਾਰ ਦੇਸ਼ ਦੇ ਤਿਰੰਗੇ ਝੰਡੇ ਨੂੰ ਪੁਲਿਸ ਦੇ ਜਵਾਨਾਂ ਪਾਸੋਂ ਸਲਾਮੀ ਦੇਣ ਦੀ ਰਸਮ ਵੀ ਬਾਖੂਬੀ ਨਿਭਾਈ।
ਇਸ ਮੌਕੇ ਲਾਇਨ ਅਸ਼ੋਕ ਸੰਧੂ ਨੇ ਆਪਣੇ ਭਾਸ਼ਣ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ 26 ਜਨਵਰੀ ਗਣਤੰਤਰ ਦਿਵਸ ਦਾ ਸਿੱਧੇ ਤੌਰ ਤੇ ਸੰਵਿਧਾਨ ਨਾਲ ਨਾਤਾ ਹੈ। ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਨੇ ਸੰਵਿਧਾਨ ਰਾਹੀਂ ਜੋ ਸਾਨੂੰ ਕਾਨੂੰਨੀ ਅਧਿਕਾਰ ਅਤੇ ਕਰਤੱਵ ਦਿੱਤੇ ਹਨ ਸਾਨੂੰ ਉਹਨਾਂ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਭ੍ਰਿਸ਼ਟਾਚਾਰ, ਅਨਿਆਂ ਖਿਲਾਫ਼ ਡੱਟਕੇ ਖੜਨਾ ਚਾਹੀਦਾ ਹੈ। ਅਸ਼ੋਕ ਸੰਧੂ ਨੇ ਨੂਰਮਹਿਲ ਦੀ ਬਦ ਤੋਂ ਬਦਤਰ ਹੋਏ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਕਿਹਾ ਅਗਾਮੀ ਥੋੜੇ ਸਮੇਂ ਵਿੱਚ ਨੂਰਮਹਿਲ ਨਗਰ ਕੌਂਸਲ ਦੀਆਂ ਵੋਟਾਂ ਆ ਰਹੀਆਂ ਹਨ ਅਤੇ ਸਾਨੂੰ ਸੰਵਿਧਾਨ ਰਾਹੀਂ ਵੋਟ ਪਾਉਣ ਦੀ ਜੋ ਸ਼ਕਤੀ ਮਿਲੀ ਹੋਈ ਹੈ ਉਸਦਾ ਸਹੀ ਉਪਯੋਗ ਕਰਦੇ ਹੋਏ ਅਜਿਹੇ ਕੌਂਸਲਰ ਚੁਣਨੇ ਚਾਹੀਦੇ ਹਨ ਜੋ ਸ਼ਹਿਰ ਦਾ ਵਿਕਾਸ ਕਰਨ ਵਿੱਚ ਯੋਗ ਹੋਣ। ਤੁਹਾਡਾ ਸਹੀ ਫ਼ੈਸਲਾ ਸ਼ਹਿਰ ਦਾ ਵਿਕਾਸ ਕਰ ਸਕਦਾ ਹੈ ਅਤੇ ਗ਼ਲਤ ਵਿਨਾਸ਼।
ਇਸ ਰਾਸ਼ਟਰੀ ਸਮਾਗਮ ਵਿੱਚ ਨੰਬਰਦਾਰ ਯੂਨੀਅਨ ਦੇ ਡਾਇਰੈਕਟਰ ਅਤੇ ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਚਰਣ ਸਿੰਘ ਰਾਜੋਵਾਲ, ਮਾਰਕੀਟ ਕਮੇਟੀ ਬਿਲਗਾ ਦੇ ਚੇਅਰਮੈਨ ਗੁਰਦੀਪ ਸਿੰਘ ਥੰਮਣਵਾਲ, ਲਾਇਨ ਬਬਿਤਾ ਸੰਧੂ, ਦਿਨਕਰ ਸੰਧੂ, ਅਮਨਦੀਪ ਫਰਵਾਲਾ, ਪ੍ਰੈਸ ਸਕੱਤਰ ਪੰਜਾਬ ਸ਼ਿੰਗਾਰਾ ਸਿੰਘ ਨੰਬਰਦਾਰ ਸਮਰਾਏ, ਜਸਟ ਵਨ ਜਿਮ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਸੋਖਲ, ਰਾਮਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਭੂਸ਼ਣ ਸ਼ਰਮਾ, ਆਂਚਲ ਸੰਧੂ ਸੋਖਲ, ਪ੍ਰਿੰਸੀਪਲ ਰੀਨਾ ਸ਼ਰਮਾ, ਸ਼ਿਵ ਸੈਨਾ ਬਾਲ ਠਾਕਰੇ ਤੋਂ ਸਾਹਿਲ ਮੈਹਨ ਅਤੇ ਗੁਰਪ੍ਰੀਤ ਸਿੰਘ ਸਨਸੋਆ, ਸੀਤਾ ਰਾਮ ਸੋਖਲ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਤੋਂ ਸ਼ਰਨਜੀਤ ਸਿੰਘ ਬਿੱਲਾ, ਸੁਭਾਸ਼ ਢੰਡ, ਹਰੀਸ਼ ਗੋਗਾ ਮੈਹਨ, ਓਮ ਪ੍ਰਕਾਸ਼ ਜੰਡੂ, ਅਨਿਲ ਸ਼ਰਮਾ, ਰਮਾ ਸੋਖਲ, ਗੁਰਛਾਇਆ ਸੋਖਲ, ਅਸ਼ੋਕ ਕਾਲੜਾ, ਭੁਪਿੰਦਰ ਸਿੰਘ, ਲਾਇਨ ਰਮਨ ਕੋਹਲੀ, ਲਾਇਨ ਸੁਭਾਸ਼ ਸੇਖੜੀ, ਲਾਇਨ ਮਨੋਜ ਕੋਹਲੀ, ਲਾਇਨ ਰਾਜ ਕਪੂਰ, ਨਰਿੰਦਰ ਸੇਖੜੀ, ਲਾਇਨ ਪ੍ਰੇਮ ਬੱਤਰਾ, ਵਿਨੇ ਗਿੱਲ, ਰਮਨ ਸਹੋਤਾ, ਸ਼ਿੰਗਾਰਾ ਰਾਮ ਹੀਰ, ਰਾਕੇਸ਼ ਸੰਗੂ, ਰਿੱਕੀ ਭੱਟੀ, ਲਾਇਨ ਸਤੀਸ਼ ਕੱਕੜ, ਪ੍ਰਵੀਨ ਪਾਂਡੇ, ਹਰੀਦੇਵ ਸੰਗਰ, ਨਰਿੰਦਰ ਸੰਗਰ, ਲਾਇਨ ਬਲਬੀਰ ਕੌਲਧਾਰ ਕੌਂਸਲਰ, ਦੀਪਕ ਦੀਪੂ, ਡਿੰਪਲ ਛਾਬੜਾ, ਅਵਤਾਰ ਸਿੰਘ ਤਾਹੀਮ, ਵਰਿੰਦਰ ਕੋਹਲੀ, ਦਿਕਸ਼ਿਤ ਕੋਹਲੀ, ਸਮਾਜ ਸੇਵੀ ਮਨਦੀਪ ਕੁਮਾਰ ਸ਼ਰਮਾ, ਗੋਪਾਲ ਸ਼ਰਮਾ, ਰਾਜ ਬਹਾਦਰ ਸੰਧੀਰ, ਲਾਇਨ ਡਾ: ਪਦਮ ਕੋਹਲੀ, ਰਵਿੰਦਰ ਕੁਮਾਰ ਗੁਲਾਟੀ, ਰਾਮ ਦਾਸ ਸੇਖੜੀ, ਰਾਮ ਜੀਤ ਸੰਗਰ, ਦੇਸ ਰਾਜ ਗੋਰੇ, ਮੰਗਾ ਟੇਲਰ, ਸੱਤਪਾਲ ਬਾਠ, ਦੀਪਾ ਡੋਲ, ਅਰਵਿੰਦਰ ਸਿੰਘ ਅਰੋੜਾ, ਧਰਮ ਪਾਲ, ਮਨੋਜ ਮਿਸ਼ਰਾ, ਦਵਿੰਦਰ ਪਰਾਸ਼ਰ, ਨਗਰ ਕੌਂਸਲ ਤੋਂ ਜਸਵਿੰਦਰ ਸਿੰਘ, ਜਗਨ ਨਾਥ ਨੰਬਰਦਾਰ ਨੂਰਮਹਿਲ, ਅਜੀਤ ਰਾਮ ਤਲਵਣ, ਜੀਤ ਰਾਮ ਸ਼ਾਮਪੁਰ, ਨੰਬਰਦਾਰ ਅਸ਼ੋਕ ਕੁਮਾਰ ਸਰਪੰਚ ਕੰਦੋਲਾ, ਨੰਬਰਦਾਰ ਜਸਵੰਤ ਸਿੰਘ ਜੰਡਿਆਲਾ, ਹਰਮੇਲ ਸਿੰਘ ਸਰਹਾਲੀ, ਭਜਨ ਲਾਲ ਪਬਮਾਂ, ਸੁਰਿੰਦਰ ਸਿੰਘ ਬੁਰਜ ਖੇਲਾ, ਹਰਪਾਲ ਸਿੰਘ ਪੁਆਦੜਾ, ਦਲਜੀਤ ਸਿੰਘ ਭੱਲੋਵਾਲ, ਤਰਸੇਮ ਲਾਲ ਉੱਪਲ ਖਾਲਸਾ, ਸੌਦਾਗਰ ਸਿੰਘ ਸੰਘੇ ਜਾਗੀਰ, ਅਵਤਾਰ ਸਿੰਘ ਕੰਦੋਲਾ ਤੋਂ ਇਲਾਵਾ 275 ਦੇ ਕਰੀਬ ਨਾਮਵਰ ਸ਼ਖਸ਼ੀਅਤਾਂ ਹਾਜ਼ਿਰ ਸਨ ਜਿਨ੍ਹਾਂ ਨੇ ਖ਼ੁਦ ਜੋਸ਼ੀਲੀ ਆਵਾਜ਼ ਵਿੱਚ ਰਾਸ਼ਟਰ ਗਾਣ ਗਾਇਆ। ਜੈ ਹਿੰਦ, ਭਾਰਤ ਮਾਤਾ ਦੀ ਜੈ, ਬੰਦੇ ਮਾਤਰਮ ਦੇ ਨਾਅਰੇ ਲਗਾਕੇ ਪੂਰਾ ਵਾਤਾਵਰਣ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਵੱਲੋਂ ਗਣਤੰਤਰ ਦਿਵਸ ਦੀ ਖੁਸ਼ੀ ਲੱਡੂ ਵੰਡੇ ਗਏ ਅਤੇ ਆਏ ਹੋਏ ਦੇਸ਼ ਭਗਤਾਂ ਦੀ ਸੇਵਾ ਲਈ ਖਾਣ ਪੀਣ ਦੀ ਵਿਵਸਥਾ ਕੀਤੀ। ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਵੱਲੋਂ ਖੂਬਸੂਰਤ ਅਤੇ ਮਨਮੋਹਕ ਸਨਮਾਨ ਚਿੰਨ੍ਹ ਦੀ ਸੇਵਾ ਨਿਭਾਈ ਗਈ। ਅਖੀਰ ਵਿੱਚ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੇ ਕੜਕਦੀ ਠੰਡ ਹੋਣ ਦੇ ਬਾਵਜੂਦ ਆਪਣੇ ਦੇਸ਼ ਦੇ ਰਾਸ਼ਟਰੀ ਝੰਡੇ ਪ੍ਰਤੀ ਮੋਹ ਦਾ ਪ੍ਰਮਾਣ ਦਿਖਾਉਣ ਸਾਰੇ ਦੇਸ਼ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਹਰਜਿੰਦਰ ਛਾਬੜਾ-ਪਤਰਕਾਰ 9592282333