*ਸਰਪੰਚ ਬਣੇ ਨੰਬਰਦਾਰ ਸਾਹਿਬਾਨਾਂ ਦਾ ਕੀਤਾ ਸ਼ਾਨਦਾਰ ਸਨਮਾਨ – ਅਸ਼ੋਕ ਸੰਧੂ*
ਨੂਰਮਹਿਲ – (ਹਰਜਿੰਦਰ ਛਾਬੜਾ) 26 ਜਨਵਰੀ, 70ਵੇਂ ਗਣਤੰਤਰ ਦਿਵਸ ਮੌਕੇ ਨੰਬਰਦਾਰ ਯੂਨੀਅਨ ਦੇ ਵਿਹੜੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਨਕੋਦਰ ਸ. ਜਗਬੀਰ ਸਿੰਘ ਬਰਾੜ ਬਤੌਰ ਮੁੱਖ ਮਹਿਮਾਨ ਪਹੁੰਚੇ ਜਿੱਥੇ ਉਹਨਾਂ ਦਾ ਸਮੂਹ ਨੰਬਰਦਾਰ ਸਾਹਿਬਾਨਾਂ, ਸ਼ਹਿਰ ਅਤੇ ਇਲਾਕੇ ਦੇ ਪਤਵੰਤਿਆਂ ਨੇ ਫੁੱਲ ਮਾਲਾਵਾਂ ਪਹਿਣਾਕੇ ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਨੇ ਬੜੀ ਸ਼ਰਧਾ ਨਾਲ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਜਸ਼ਨ-ਏ-ਗਣਤੰਤਰ ਦਿਵਸ ਨੰਬਰਦਾਰ ਯੂਨੀਅਨ ਪ੍ਰੋਗਰਾਮ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਬਾਖ਼ੂਬੀ ਨਿਭਾਈ। ਉਪਰੰਤ ਬਰਾੜ ਸਾਹਿਬ, ਸਮਰਾ ਸਾਹਿਬ ਅਤੇ ਸੰਧੂ ਸਾਹਿਬ ਨੇ ਮਿਲਕੇ ਸਰਪੰਚ ਬਣੇ ਨੰਬਰਦਾਰ ਸਾਹਿਬਾਨ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਨੰਬਰਦਾਰ ਅਵਤਾਰ ਸਿੰਘ ਸਰਪੰਚ ਸ਼ਮਸ਼ਾਬਾਦ, ਨੰਬਰਦਾਰ ਚਰਣ ਸਿੰਘ ਸਰਪੰਚ ਰਾਜੋਵਾਲ,
ਨੰਬਰਦਾਰ ਹਰੀਸ਼ ਕੁਮਾਰ ਸਰਪੰਚ ਕੋਟ ਬਾਦਲ ਖਾਂ, ਨੰਬਰਦਾਰ ਜਗਦੀਸ਼ ਸਿੰਘ ਰਾਮੇਵਾਲ ਤੋਂ ਇਲਾਵਾ ਹੋਰ ਸਰਪੰਚ ਸਾਹਿਬਾਨਾਂ ਦਾ ਖੂਬਸੂਰਤ ਸਨਮਾਨ ਚਿਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਆਖਿਰ ਵਿੱਚ ਸਮੂਹ ਦੇਸ਼ ਪ੍ਰੇਮੀਆਂ ਨੇ ਮਿਲਕੇ ਸ. ਜਗਬੀਰ ਸਿੰਘ ਬਰਾੜ ਨੂੰ ਇੱਕ ਮਨਮੋਹਕ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਨੰਬਰਦਾਰ ਯੂਨੀਅਨ ਨੇ ਹਰ ਇੱਕ ਹਾਜ਼ਰੀਨ ਦੇ ਸੀਨੇ ਤੇ ਰਾਸ਼ਟਰੀ ਝੰਡੇ ਦੇ ਸਟਿੱਕਰ ਲਗਾਕੇ ਦੇਸ਼ ਭਗਤੀ ਦੀ ਭਾਵਨਾ ਬਰਕਰਾਰ ਰੱਖਣ ਦੀ ਖੂਬਸੂਰਤ ਕੋਸ਼ਿਸ਼ ਕੀਤੀ। ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੇ ਆਏ ਹੋਏ ਦੇਸ਼ ਭਗਤਾਂ ਲਈ ਚਾਹ-ਪਾਣੀ ਦੇ ਪੁਖ਼ਤਾ ਪ੍ਰਬੰਧ ਕੀਤੇ ਅਤੇ ਸਨਮਾਨ ਚਿੰਨ੍ਹ ਭੇਂਟ ਕਰਨ ਦੀ ਸੇਵਾ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਵੱਲੋਂ ਕੀਤੀ ਗਈ। ਦੇਸ਼ ਪ੍ਰੇਮੀਆਂ ਦਾ ਠਾਠਾਂ ਮਾਰਦਾ ਇਕੱਠ ਇੱਕ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਿਆ। ਨੂਰਮਹਿਲ ਪੁਲਿਸ ਦੇ ਜਵਾਨਾਂ ਵੱਲੋਂ ਨਿਯਮਾਂ ਅਨੁਸਾਰ ਸਲਾਮੀ ਦਿੱਤੀ ਗਈ।
ਸ਼ਹੀਦਾਂ ਨੂੰ ਪ੍ਰਣਾਮ ਅਤੇ ਤਿਰੰਗੇ ਝੰਡੇ ਨੂੰ ਸਲਾਮ ਕਰਨ ਵਾਸਤੇ ਉਚੇਚੇ ਤੌਰ ਤੇ ਨੰਬਰਦਾਰ ਕ੍ਰਮਵਾਰ ਸ਼ਿੰਗਾਰਾ ਸਿੰਘ ਪ੍ਰੈਸ ਸਕੱਤਰ ਪੰਜਾਬ, ਗੁਰਮੇਲ ਚੰਦ ਮੱਟੂ ਡਾਇਰੈਕਟਰ ਯੂਨੀਅਨ, ਦਲਵੀਰ ਸਿੰਘ ਭੱਲੋਵਾਲ, ਰਾਮ ਲਾਲ ਅਸੁਰ, ਗੁਰਦੇਵ ਚੰਦ ਭੱਲੋਵਾਲ, ਜਗਦੀਸ਼ ਸਿੰਘ ਗੋਰਸੀਆਂ ਨਿਹਾਲ, ਸੋਹਣ ਸਿੰਘ ਨਾਹਲ, ਭਜਨ ਲਾਲ ਪਬਮਾਂ, ਜਸਵੰਤ ਸਿੰਘ ਜੰਡਿਆਲਾ, ਰਾਮ ਦਾਸ ਚੂਹੇਕੀ, ਅਜੀਤ ਰਾਮ ਤਲਵਣ, ਜਗਨ ਨਾਥ ਚਾਹਲ, ਮੋਹਨ ਲਾਲ ਨਾਹਲ, ਬਲਦੇਵ ਸਿੰਘ ਕੋਟ ਬਾਦਲ ਖਾਂ, ਇੰਸ: ਰਾਜ ਕੁਮਾਰ ਸੀ.ਆਈ. ਡੀ ਵਿਭਾਗ, ਦੀਪਾ ਥੰਮਣ ਵਾਲ, ਭੂਸ਼ਣ ਸ਼ਰਮਾਂ, ਸੀਤਾ ਰਾਮ ਸੋਖਲ, ਅਨਿਲ ਸ਼ਰਮਾਂ, ਗੌਤਮ ਢੀਂਗਰਾ, ਗੁਰਵਿੰਦਰ ਸੋਖਲ, ਸਾਹਿਲ ਮੈਹਨ, ਮੁਨੀਸ਼ ਕੁਮਾਰ, ਅਵਿਨਾਸ਼ ਪਾਠਕ, ਬਬਿਤਾ ਸੰਧੂ, ਮਨੋਜ ਕੋਹਲੀ, ਰਾਜ ਬਹਾਦੁਰ ਸੰਧੀਰ, ਦਿਨਕਰ ਸੰਧੂ, ਕ੍ਰਿਸ਼ਨ ਕਾਂਤ ਕਾਲੀਆ, ਪ੍ਰੇਮ ਬੱਤਰਾ, ਪ੍ਰਿੰਸੀਪਲ ਰਾਜਿੰਦਰ ਨਈਅਰ, ਕਾਨੂੰਗੋ ਦਿਆਲ ਸਿੰਘ, ਸਤੀਸ਼ ਕੱਕੜ, ਦਵਿੰਦਰ ਪਰਾਸ਼ਰ, ਮਦਨ ਮੋਹਨ ਤਕਿਆਰ, ਮਨੋਜ ਸੰਧੂ, ਐਨ. ਆਰ. ਆਈ ਚਾਂਦਨੀ ਅਤੇ ਪ੍ਰਿਯੰਕਾ ਸੰਧੂ, ਪਾਰਸ ਨਈਅਰ, ਤਰਸੇਮ ਲਾਲ, ਸ਼ਰਨਜੀਤ ਬਿੱਲਾ, ਓਮ ਪ੍ਰਕਾਸ਼ ਜੰਡੂ, ਸੁਭਾਸ਼ ਢੰਡ, ਮੁਕੇਸ਼ ਕੋਹਲੀ, ਸ਼ਿਖਾ ਓਹਰੀ, ਰਮਾ ਸੋਖਲ, ਅਵਤਾਰ ਸਿੰਘ ਵਿਰਦੀ, ਆਂਚਲ ਸੰਧੂ, ਮਹਿੰਦਰ ਸਿੰਘ ਸਮਰਾਏ, ਗੁਰਦੇਵ ਸਿੰਘ ਨਾਗਰਾ, ਅਸ਼ੋਕ ਕੁਮਾਰ ਸਾਬਕਾ ਸਰਪੰਚ, ਜੀਤ ਰਾਮ ਸ਼ਾਮਪੁਰ, ਵਰਿੰਦਰ ਕੋਹਲੀ ਗੋਲਡੀ, ਦਿਲਾਵਰ ਸਿੰਘ ਗੁਮਟਾਲੀ, ਲਹਿੰਬਰ ਸਿੰਘ ਚੀਮਾਂ, ਗੁਰਦੇਵ ਸਿੰਘ ਘੱਗ ਢਗਾਰਾ, ਜਰਨੈਲ ਸਿੰਘ ਗ਼ਦਰਾ, ਬਲਦੇਵ ਕੁਮਾਰ, ਮੰਗਾ ਟੇਲਰ ਤੋਂ ਇਲਾਵਾ ਸੈਂਕੜੇ ਪਤਵੰਤੇ ਦੇਸ਼ ਭਗਤ ਹਾਜ਼ਿਰ ਸਨ।