ਹੁਸ਼ਿਆਰਪੁਰ/ ਸ਼ਾਮਚੁਰਾਸੀ, (ਕੁਲਦੀਪ ਚੁੰਬਰ ) (ਸਮਾਜ ਵੀਕਲੀ)- ਡਾਕਘਰ ਨੰਦਾਚੌਰ ਵਿਖੇ ਡਾਕ ਵਿਭਾਗ ਦੀਆਂ ਛੋਟੀਆਂ ਬੱਚਤਾਂ ਯਾਨੀ ਬੱਚਤ ਬੈਂਕ , ਟਾਈਮ ਡਿਪਾਜ਼ਿਟ, ਰਿਕਰਿੰਗ ਡਿਪਾਜ਼ਿਟ, ਮਹਿਲਾ ਸਮਰਿਧੀ ਯੋਜਨਾ ,ਪੋਸਟਲ ਬੀਮਾ ਯੋਜਨਾ ,ਦਿਹਾਤੀ ਪੋਸਟਲ ਬੀਮਾ ਯੋਜਨਾ,ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ,ਜੀਵਨ ਜੋਤੀ ਬੀਮਾ ਯੋਜਨਾ,ਅਟੱਲ ਬੀਮਾ ਯੋਜਨਾ, ਡਿਜ਼ੀਟਲ ਡਿਪਾਜ਼ਿਟ /ਲੈਣ ਦੇਣ ਵਰਗੀਆਂ ਸਕੀਮਾਂ ਵਿਚ ਦਿਲਚਸਪੀ ਲੈਣ ਅਤੇ ਆਪਣੀਆਂ ਵਿਭਾਗ ਦੀਆਂ ਸੇਵਾਵਾਂ ਨਾਲ ਇਮਾਨਦਾਰੀ ਨਾਲ ਕਰਨ ਵਾਲੇ ਹਰਜਿੰਦਰ ਪਾਲ ਨੂੰ ਨੰਦਾਚੌਰ ਵਿਖੇ ਸਨਮਾਨਿਤ ਕੀਤਾ ਗਿਆ।
ਮੌਕੇ ਦੀ ਨਜ਼ਾਕਤ ਵੇਖਦੇ ਹੋਏ ਸੀਮਤ ਹਾਜ਼ਰੀ ਪਰ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਏ ਇਸ ਸਨਮਾਨ ਤੇ ਵਿਦਾਇਗੀ ਪ੍ਰੋਗਰਾਮ ਵਿਚ ਉਚੇਚੇ ਤੌਰ ਤੇ ਸਬ ਡਿਵੀਜਨਲ ਹੁਸ਼ਿਆਰਪੁਰ ਮੇਲ ਓਵਰਸੀਅਰ ਪਰਮਜੀਤ ਰਾਮ ਸ਼ਾਮਿਲ ਹੋਏ ਜਿਸ ਵਿਚ ਹਰਜਿੰਦਰ ਪਾਲ ਨੂੰ ਪਦ ਉਨਤ ਤੇ ਵਿਦਾ ਕੀਤਾ ਗਿਆ ।ਉਪ ਡਾਕਪਾਲ ਰਾਜ ਕੁਮਾਰ ਦੀ ਮੇਜ਼ਬਾਨੀ ਵਿਚ ਹੋਏ ਇਸ ਪ੍ਰੋਗਰਾਮ ਵਿਚ ਸੱਬੋਧਨ ਕਰਦੇ ਹੋਏ ਮੇਲ ਓਵਰਸੀਅਰ ਨੇ ਕਿਹਾ ਕਿ ਭਾਰਤੀ ਪੋਸਟ ਵਿਭਾਗ ਨੇ ਆਪਣੀਆਂ ਬਹੁਤ ਸਾਰੀਆਂ ਸਕੀਮਾਂ ਨਾਲ ਗਾਹਕਾਂ ਵਾਸਤੇ ਡੋਰ ਤੋਂ ਡੋਰ ਸੇਵਾਵਾਂ ਸ਼ੁਰੂ ਕਰਕੇ ਵਿਭਾਗ ਦੀ ਨਵੀ ਨੁਹਾਰ ਸਿਰਜੀ ਹੈ।
ਉਨਾ ਨੇ ਹਰਜਿੰਦਰ ਕੁਮਾਰ ਦੀਆਂ ਸੇਵਾਵਾਂ ਦੀ ਸ਼ਾਲਾਘਾ ਕੀਤੀ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਉੁਪ -ਡਾਕ ਪਾਲ ਪੱਜੋਦਿਉਤਾ ਅਦਿੱਤਿਆ ਰਾਜਪੂਤ, ਸਬ ਡਾਕਪਾਲ ਰਾਜ ਕੁਮਾਰ ਬ੍ਰਾਂਚ ਡਾਕ ਪਾਲ ਮਨਪ੍ਰੀਤ ਕੌਰ ,ਬ੍ਰਾਂਚ ਡਾਕਪਾਲ ਸਰਹਾਲਾ ਮੂੰਡੀਆਂ ਪੂਜਾ ਰਾਣੀ, ਉਂਕਾਰ ਭੱਟੀ , ਮਨਦੀਪ ਕੁਮਾਰ ਸ਼ਾਮਿਲ ਹੋਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly