(ਸਮਾਜ ਵੀਕਲੀ)
ਬਾਲੜੀ ਬੈਠੀ ਵਿਹੜੇ ਦੇ ਵਿੱਚ
ਖੇਡੇ ਗੁੱਡੀਆਂ ਪਟੋਲੇ
ਹੱਸਦੀ ਨੱਚਦੀ ਤਾੜੀਆਂ ਮਾਰੇ
ਪੈਰੀਂ ਝਾਂਜਰ ਬੋਲੇ
ਨਿੱਕੀਆਂ ਅੱਡੀਆਂ ਮਾਰੀ ਜਾਵੇ
ਗੀਤ ਖ਼ੁਸ਼ੀ ਦੇ ਗਾਵੇ
ਘੱਗਰੀ ਪਾ ਕੇ ਚੱਕਰ ਲਾਵੇ
ਗਿੱਧਾ ਪਾਉਂਦੀ ਜਾਵੇ
ਗੁੱਡੀ ਨਾਲ ਗੱਲਾਂ ਕਰਦੀ
ਦੁਲਹਨ ਉਹ ਬਣਾਵੇ
ਸੁਰਖੀ ਬਿੰਦੀ ਨਾਲ ਸਜਾਵੇ
ਸੁਹਾਗ ਦੇ ਗੀਤ ਗਾਵੇ
ਨਾਲ ਸਹੇਲੀ ਗੱਲਾਂ ਕਰਦੀ
ਗੁੱਡੀ ਦਾ ਕਾਜ ਰਚਾਈਏ
ਨਿੱਕੇ ਨਿੱਕੇ ਭਾਂਡੇ ਲੈਕੇ
ਨਿੱਕੀਆਂ ਗੋਗੀਆਂ ਤਾਵੇ
ਕੈਸੀ ਕਿਸਮਤ ਕੁੜੀਆਂ ਦੀ
ਨਾ ਉਹ ਸਮਝ ਪਾਵੇ
ਇਕ ਦਿਨ ਚਿੜੀਆਂ ਵਾਂਗਰ ਉੱਡ ਕੇ ਬਾਬਲ ਨੂੰ ਛੱਡ ਜਾਵੇ
ਇਹੀ ਕਰਮ ਧੀਆਂ ਦਾ ਲੋਕੋ
ਜਿੰਨਾ ਉੱਡਣਾ ਇਕ ਦਿਨ ਅੰਬਰੀਂ ਗੁੱਡੀਆਂ ਪਟੋਲੇ ਛੱਡ ਕੇ ਇਕਦਿਨ
ਬਹਿ ਜਾਣਾ ਵਿੱਚ ਪ੍ਰਦੇਸੀਂ
ਨਿੱਕੀ ਬਾਲੜੀ ਅਜੇ ਵੀ ਬੈਠੀ
ਗੁੱਡੀ ਨਾਲ ਬਾਤਾਂ ਪਾਵੇ
ਆਪਣੀ ਹਿੱਕ ਨਾਲ ਲਾਕੇ ਉਹਨੂੰ
ਸੁਪਨੇ ਕਈ ਉਸਾਰੇ।
ਸੁਪਨੇ ਕਈ ਉਸਾਰੇ।
ਡਾ. ਸਨੋਬਰ