(ਸਮਾਜ ਵੀਕਲੀ)
ਅੰਬਰਾਂ ਨੂੰ ਛੂੰਹਦੀ ਜਾਵਾਂ
ਬਣਕੇ ਸੁਰਖ਼ ਪਤੰਗ
ਉੱਡਦੀ ਜਾਵਾਂ
ਧਰਤ ਨਾ ਵੇਖਾਂ
ਡਰ ਜਾਵੇ ਤਨ ਮਨ
ਛੱਡ ਡੋਰੀ ਮੇਰੀ
ਤੂੰ ਵੇ ਸੱਜਣਾ
ਜਿਉਣ ਦੇ ਮੈਨੂੰ ਰੰਗ
ਬੱਦਲ ਮੈਨੂੰ ਹੱਸੀ ਜਾਵਣ
ਕਰਦੇ ਫਿਰਨ ਵਿਅੰਗ
ਚੱਲ ਜਾ ਵਾਪਸ
ਅੜੀਏ ਨੀ ਤੂੰ
ਭਿੱਜ ਜਾਵੇ ਤੇਰਾ ਤਨ
ਬਿੱਜਲੀ ਵੀ ਔਖਾ
ਤੱਕੇ ਫਿਰ ਮੈਨੂੰ
ਕਿੱਥੋਂ ਆਈ ਵੇ ਮਰਨ
ਮੁੜ ਜਾ ਵਾਪਸ
ਕੁੜੀਏ ਨੀ ਤੂੰ
ਬਣਕੇ ਸੁਰਖ਼ ਪਤੰਗ
ਜ਼ਮੀਂ ਨੂੰ ਤੱਕਾਂ
ਮੁੜਕੇ ਮੈਂ ਫਿਰ
ਲੱਭਾਂ ਨਾ ਹਮਦਮ
ਅਰਮਾਨਾਂ ਦੇ ਸੁਫ਼ਨੇ
ਰਹਿ ਗਏ ਅਧੂਰੇ
ਲਿਪਟੀ ਵਿੱਚ ਕਫ਼ਨ
ਅੰਬਰਾਂ ਨੂੰ ਛੂੰਹਦੀ ਜਾਵਾਂ
ਬਣਕੇ ਸੁਰਖ਼ ਪਤੰਗ
ਬਣਕੇ ਸੁਰਖ਼ ਪਤੰਗ
ਡਾ. ਸਨੋਬਰ