ਨਜ਼ਮ ਨਜ਼ਮ

(ਸਮਾਜ ਵੀਕਲੀ)

ਕੋਈ ਗੱਦੀ ਮੰਗਦੇ ਹਾਂ , ਕੋਈ ਤਾਜ ਮੰਗਦੇ ਹਾਂ
ਅਸੀਂ ਆਜ਼ਾਦੀ ਮੰਗਦੇ ਹਾਂ ਕੇ ਰਾਜ ਮੰਗਦੇ ਹਾਂ

ਚਿੜੀਆਂ ਡਰਾਉਣੀਆਂ ਨੇ ਜਾਂ ਕਾਂ ਭਜਾਉਣੇ ਨੇ
ਮੁੜ ਕਾਹਤੋਂ ਮਾਲਕ ਤੋਂ , ਅਸੀਂ ਬਾਜ਼ ਮੰਗਦੇ ਹਾਂ

ਇਨਸਾਫ਼ ਚਾਹੁੰਦੇ ਹਾਂ , ਗੁਰ ਦੀ ਬੇਅਦਬੀ ਦਾ
ਜਾਂ ਫੱਟ ਚੁਰਾਸੀ ਦਾ ਅਸੀਂ ਇਲਾਜ ਮੰਗਦੇ ਹਾਂ

ਕਿਸਦੀ ਛਾਤੀ ‘ਚੋਂ ਤੀਰ ਲੰਘਾਉਣੇ ਪਾਰ ਅਸੀਂ
ਜੋ ਭਾਰੀ ਗਿਣਤੀ ਵਿੱਚ ਤੀਰਅੰਦਾਜ਼ ਮੰਗਦੇ ਹਾਂ

ਇਸ ਸ਼ੋਰ ਸ਼ਰਾਬੇ ਵਿੱਚ , ਸਾਡੀ ਵੀ ਸੁਣ ਲੈਣਾ
ਅਸੀਂ ਮੋਹ ਪਿਆਰਾਂ ਦਾ ਸੁਰ ਸਾਜ ਮੰਗਦੇ ਹਾਂ

ਕਲਮਾਂ ਵਾਲੇ ਜਿੰਮੀ , ਅਸੀਂ ਚੋਰ ਲੁਟੇਰੇ ਨਈਂ
ਸੁੱਖ ਸਭ ਦੀ ਦਾਤੇ ਤੋਂ , ਤੇ ਅਲਫਾਜ਼ ਮੰਗਦੇ ਹਾਂ

ਜਿੰਮੀ ਅਹਿਮਦਗੜ੍ਹ

ਫੋਨ / 8195907681
 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -94
Next articleGovt declares 3 including HM commander ‘terrorists’