ਨਖ਼ਰੇ vs ਪੈਟਰੋਲ

ਸੋਨੂੰ ਮੰਗਲੀ
(ਸਮਾਜ ਵੀਕਲੀ)
ਕਰਾਂ ਨੋਟਿਸ ,  ਮਹੀਨੇ ਹੋਏ ਦੋ ਨੀ
ਪਹਿਲਾਂ ਵਾਂਗ ਕਰਦੀ ਨਾ ਮੋਹ ਨੀ
ਕਦੀ ਵੇਖਣ ਲਈ ਸੀ ਖੁੱਲ੍ਹਾ ਰੱਖਦੀ
ਹੁਣ ਭੇੜ ਲਵੇਂ ਘਰ ਵਾਲਾ ਗੇਟ ਨੀ
ਤੇਰੇ ਦਿਨੋਂ ਦਿਨ  ਵਧੀ ਜਾਣ  ਨਖ਼ਰੇ
ਜਿਵੇਂ ਵਧੇ ਪੈਟਰੋਲ ਵਾਲਾ ਰੇਟ ਨੀ
 ਤੇਰੀ ਦੀਦ ਤੋਂ ਬਗੈਰ ਕਾਸਾ ਦਿਲ ਵਾਲਾ ਖਾਲੀ ਆ
ਦੂਰ ਮੇਰੇ ਕੋਲੋਂ ਭੱਜੇਂ ਜਿਵੇਂ , ਇੰਡੀਆ ਤੋਂ ਮਾਲੀਆ
ਆਪ ਮੋਦੀ ਵਾਂਗ ਕੁਰਸੀ ਤੇ ਬੈਠ ਗਈ
ਨੀ ਮੈਂ ਕਰਾਂ ਅਡਵਾਨੀ ਵਾਂਗੂੰ ਵੈਟ ਨੀ
ਤੇਰੇ ਦਿਨੋਂ ਦਿਨ ਵਧੀ ਜਾਣ ਨਖ਼ਰੇ
ਜਿਵੇਂ ਵਧੇ ਪੈਟਰੋਲ ਵਾਲਾ ਰੇਟ ਨੀ
ਜੀਉ ਸਿਮ ਵਾਂਗ ਤੇਰੀ ਹੋਈ ਪਈ ਏ ਧੰਨ ਧੰਨ ਨੀ
ਮੇਰੀ ਉੱਡੀ ਪਈ ਏ ਰੇਂਜ ਜਿਵੇਂ ਚੱਲੇ ਸੈਲ ਵਨ ਨੀ
ਮੇਰੇ ਨਾਮ ਤੋਂ ਜਾਨੀ ਏ ਇੱਦਾ ਚਿੜ ਤੂੰ
ਸੰਘ ਕਰਦਾ ਸਿੱਖਾਂ ਨੂੰ ਜਿਵੇਂ ਹੇਟ  ਨੀ
ਤੇਰੇ ਦਿਨੋਂ ਦਿਨ ਵਧੀ ਜਾਣ ਨਖ਼ਰੇ
ਜਿਵੇਂ ਵਧੇ ਪੈਟਰੋਲ ਵਾਲਾ ਰੇਟ ਨੀ
ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ : 8194958011
Previous articleਮੈਂ ਚੰਗੀ ਅੌਰਤ ਨਹੀਂ ਹਾਂ
Next articleਕਰੋਨਾ ਕਾਰਨ ਆਨਲਾਈਨ ਪੜ੍ਹਾਈ ਕਿਥੋਂ ਤੱਕ ਰਹੀ ਲਾਭਦਾਇਕ ।