ਨੌਜਵਾਨ ਨੇ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ

ਅੱਪਰਾ, ਸਮਾਜ ਵੀਕਲੀ- ਪਿੰਡ ਮੋਂਰੋਂ ਵਿਖੇ ਅੱਜ ਸ਼ਾਮ ਲਗਭਗ 5 ਵਜੇ 24 ਸਾਲ ਦੇ ਨੌਜਵਾਨ ਨੇ ਘਰ ’ਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਅੱਜ ਸ਼ਾਮ ਪਿੰਡ ਮੋਂਰੋਂ ਵਿਖੇ ਇੱਕ ਨੌਜਵਾਨ ਨੇ ਘਰ ਦੀ ਛੱਤ ਦੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਐਸ. ਆਈ. ਸੁਖਵਿੰਦਰ ਪਾਲ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਏ।

ਏ. ਐਸ. ਆਈ. ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਿ੍ਰਤਕ ਨੌਜਵਾਨ ਦੀ ਸ਼ਨਾਖਤ ਸੁਖਵੀਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਮੋਂਰੋਂ ਥਾਣਾ ਫਿਲੌਰ ਵਜੋਂ ਹੋਈ ਹੈ। ਮਿ੍ਰਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਕਿਸੇ ਡਿਗਰੀ ਦੀ ਪੜਾਈ ਕਰ ਰਿਹਾ ਸੀ। ਏ. ਐਸ. ਆਈ. ਸੁਖਵਿੰਦਰ ਨੇ ਅੱਗੇ ਦੱਸਿਆ ਕਿ ਮਿ੍ਰਤਕ ਪਾਸੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ’ਚ ਉਸ ਨੇ ਲਿਖਿਆ ਹੈ ਕਿ ਮੈਂ ਅੱਜ ਆਪਣੀ ਜਾਨ ਆਪਣੇ ਕਰਕੇ ਹੀ ਲੈ ਰਿਹਾ ਹਾਂ। ਪੁਲਿਸ ਨੇ ਮਿ੍ਰਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਉਪਰੰਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Previous article5 ਜੀ ਇੰਟਰਨੈੱਟ ਦੀਆਂ ਤਰੰਗਾਂ ਦਾ ਕੋਰੋਨਾ ਨਾਲ ਕੋਈ ਮੇਲ ਹੈ ?
Next articleਯਾਦ – ਇੱਕ ਵਾਰ ਫਿਰ