ਨੇਪਾਲ ਸੰਸਦ ਵੱਲੋਂ ਵਿਵਾਦਿਤ ਨਕਸ਼ੇ ਨੂੰ ਮਨਜ਼ੂਰੀ

ਕਾਠਮੰਡੂ (ਸਮਾਜਵੀਕਲੀ)  :   ਨੇਪਾਲ ਸੰਸਦ ਦੇ ਹੇਠਲੇ ਸਦਨ ਨੇ ਸਿਆਸੀ ਨਕਸ਼ੇ ਵਿੱਚ ਬਦਲਾਅ ਸਬੰਧੀ ਸੰਵਿਧਾਨਕ ਸੋਧ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਵਿਵਾਦਿਕ ਨਕਸ਼ੇ ਵਿੱਚ ਲਿਪੂਲੇਖ, ਕਾਲਾਪਾਣੀ ਅਤੇ ਲਿੰਪੀਯਾਧੁਰਾ ਇਲਾਕਿਆਂ ਨੂੰ ਨੇਪਾਲ ਵਿੱਚ ਦਿਖਾਇਆ ਗਿਆ ਹੈ, ਜਦੋਂ ਕਿ ਭਾਰਤ ਇਨ੍ਹਾਂ ਇਲਾਕਿਆਂ ਨੂੰ ਆਪਣਾ ਦੱਸਦਾ ਰਿਹਾ ਹੈ।

275 ਮੈਂਬਰਾਂ ਦੇ ਸਦਨ ਵਿੱਚੋਂ ਕੁਝ ਮੈਂਬਰਾਂ ਨੂੰ ਛੱਡ ਕੇ ਜ਼ਿਆਦਾਤਰ ਮੈਂਬਰਾਂ ਨੇ ਵਿਵਾਦਿਕ ਨਕਸ਼ੇ ਦੇ ਪੱਖ ਵਿੱਚ ਵੋਟਿੰਗ ਕੀਤੀ। ਮੁੱਖ ਵਿਰੋਧੀ ਧਿਰਾਂ ਨੇਪਾਲੀ ਕਾਂਗਰਸ, ਰਾਸ਼ਟਰੀ ਜਨਤਾ ਪਾਰਟੀ ਨੇਪਾਲ ਅਤੇ ਰਾਸ਼ਟਰੀ ਪ੍ਰਜਾਤੰਤਰ ਪਾਰਟੀ ਨੇ ਪੱਖ ਵਿੱਚ ਵੋਟਿੰਗ ਕੀਤੀ ਹੈ।

Previous articleਰਾਜਸਥਾਨ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਭਾਜਪਾ: ਗਹਿਲੋਤ
Next article‘ਚੋਕਹੋਲਡ’ ਤਕਨੀਕ ’ਤੇ ਰੋਕ ਲਾਉਣਾ ਚਾਹੁੰਦਾ ਹਾਂ: ਟਰੰਪ