ਨੇਪਾਲ ਪਾਉਣ ਲੱਗਾ ਭਾਰਤ ਦੇ ਕੰਮਾਂ ’ਚ ਅੜਿੱਕਾ

ਪਟਨਾ (ਸਮਾਜਵੀਕਲੀ) : ਭਾਰਤ-ਨੇਪਾਲ ਸਰਹੱਦ ਨਾਲ ਲੱਗਦੇ ਬੰਨ੍ਹ ’ਤੇ ਨੇਪਾਲ ਵੱਲੋਂ ਬੈਰੀਕੇਡ ਲਗਾ ਕੇ ਇਸ ਦੀ ਮੁਰੰਮਤ ਦੇ ਚੱਲ ਰਹੇ ਕਾਰਜਾਂ ’ਚ ਅੜਿੱਕਾ ਪਾਇਆ ਜਾ ਰਿਹਾ ਹੈ। ਬਿਹਾਰ ਦੇ ਜਲ ਸਰੋਤ ਮੰਤਰੀ ਸੰਜੈ ਕੁਮਾਰ ਝਾਅ ਨੇ ਅੱਜ ਕਿਹਾ ਕਿ ਨੇਪਾਲ ਵੱਲੋਂ ਕੋਵਿਡ-19 ਲੌਕਡਾਊਨ ਦੌਰਾਨ ਬੰਨ੍ਹ ਦੇ ਦੋਵੇਂ ਪਾਸੇ ਬੈਰੀਕੇਡ ਲਗਾਏ ਗਏ ਸਨ।

ਉਨ੍ਹਾਂ ਕਿਹਾ, ‘ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਹੁਣ ਉਹ ਅਚਾਨਕ ਲੰਮੇ ਸਮੇਂ ਤੋਂ ਚੱਲ ਰਹੇ ਕੰਮ ’ਚ ਅੜਿੱਕਾ ਕਿਉਂ ਪਾ ਰਿਹਾ ਹੈ।’ ਉਨ੍ਹਾਂ ਦੱਸਿਆ, ‘ਗੰਦਕ ਬੰਨ੍ਹ ਦੇ 36 ਗੇਟ ਹਨ ਜਿਨ੍ਹਾਂ ’ਚੋਂ ਅੱਧੇ ਸਾਡੇ ਵਾਲੇ ਪਾਸੇ ਹਨ। ਸਾਡੇ ਇੰਜਨੀਅਰਾਂ ਤੇ ਕਾਮਿਆਂ ਨੇ ਆਪਣੇ ਵਾਲੇ ਪਾਸੇ ਗੇਟਾਂ ਦੀ ਮੁਰੰਮਤ ਪੂਰੀ ਕਰ ਲਈ।

Previous articleਭਲਕੇ ਦਿੱਲੀ ’ਚ ਦਸਤਕ ਦੇਵੇਗਾ ਮੌਨਸੂਨ
Next articleTurkey imposes fines for not wearing face masks