ਨੇਪਾਲ ਦੀ ਇਕ ਇੰਚ ਵੀ ਜ਼ਮੀਨ ‘ਤੇ ਇਜਾਜ਼ਤ ਨਹੀਂ

ਭਾਰਤ ਤੇ ਨੇਪਾਲ ਵਿਚਕਾਰ ਕਾਲਾਪਾਣੀ ਇਲਾਕੇ ਦੇ ਮੁੱਦੇ ‘ਤੇ ਖਟਾਸ ਪੈਦਾ ਹੋਣ ਦੇ ਸੰਕੇਤ ਹਨ। ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦੇਸ਼ ਭਗਤ ਸਰਕਾਰ ਹੈ, ਉਹ ਕਿਸੇ ਨੂੰ ਵੀ ਨੇਪਾਲ ਦੀ ਇਕ ਇੰਚ ਜ਼ਮੀਨ ‘ਤੇ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਓਲੀ ਨੇ ਕਿਹਾ ਕਿ ਉਹ ਭਾਰਤ ਨੂੰ ਕਹਿਣਗੇ ਕਿ ਉਹ ਕਾਲਾਪਾਣੀ ਤੋਂ ਆਪਣੇ ਸੁਰੱਖਿਆ ਬਲ ਹਟਾਏ। ਉਹ ਸੱਤਾਧਾਰੀ ਦਲ ਨੇਪਾਲ ਕਮਿਊਨਿਸਟ ਪਾਰਟੀ ਦੇ ਸਹਿਯੋਗੀ ਸੰਗਠਨ ਰਾਸ਼ਟਰੀ ਯੁਵਾ ਸੰਗਠਨ ਦੇ ਪ੍ਰੋਗਰਾਮ ‘ਚ ਬੋਲ ਰਹੇ ਸਨ। ਭਾਰਤ ਸਰਕਾਰ ਨੇ ਕਿਹਾ ਕਿ ਉਸ ਦਾ ਨਕਸ਼ਾ ਸਹੀ ਤੇ ਪਹਿਲੀਆਂ ਸਥਿਤੀਆਂ ‘ਤੇ ਆਧਾਰਿਤ ਹੈ। ਉਸ ਨੇ ਕਿਸੇ ਗੁਆਂਢੀ ਦੀ ਜ਼ਮੀਨ ‘ਤੇ ਕਬਜ਼ਾ ਨਹੀਂ ਕੀਤਾ। 31 ਅਕਤੂਬਰ ਨੂੰ ਜੰਮੂ-ਕਸ਼ਮੀਰ ਤੇ ਲੱਦਾਖ ਦੇ ਨਵੇਂ ਕੇਂਦਰ ਸ਼ਾਸਿਤ ਸੂਬੇ ਦੇ ਰੂਪ ‘ਚ ਗਠਨ ਤੋਂ ਬਾਅਦ ਭਾਰਤ ਸਰਕਾਰ ਨੇ ਦੇਸ਼ ਦਾ ਜਿਹੜਾ ਨਵਾਂ ਨਕਸ਼ਾ ਜਾਰੀ ਕੀਤਾ ਹੈ ਉਸ ਤੋਂ ਬਾਅਦ ਵਿਵਾਦ ਦੀ ਸਥਿਤੀ ਬਣੀ ਹੈ। ਨਵੇਂ ਨਕਸ਼ੇ ‘ਚ ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ ਨੂੰ ਨਵਗਠਿਤ ਕੇਂਦਰ ਸ਼ਾਸਿਤ ਸੂਬਾ ਜੰਮੂ-ਕਸ਼ਮੀਰ ਦਾ ਹਿੱਸਾ ਦਿਖਾਇਆ ਗਿਆ ਹੈ, ਤਾਂ ਗਿਲਗਿਤ-ਬਾਲਿਟਸਤਾਨ ਨੂੰ ਲੱਦਾਖ ਦਾ ਹਿੱਸਾ ਦਸਿਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਨੇਪਾਲ ਸਰਕਾਰ ਨੇ ਛੇ ਨਵੰਬਰ ਨੂੰ ਕਾਲਾ ਪਾਣੀ ਨੂੰ ਭਾਰਤੀ ਨਕਸ਼ੇ ‘ਚ ਸ਼ਾਮਿਲ ਕੀਤੇ ਜਾਣ ‘ਤੇ ਇਤਰਾਜ਼ ਪ੍ਰਗਟਾਅ ਦਿੱਤਾ ਸੀ। ਪ੍ਰਧਾਨ ਮੰਤਰੀ ਓਲੀ ਨੇ ਕਿਹਾ ਕਿ ਸਰਕਾਰ ਕਾਲਾ ਪਾਣੀ ਤੋਂ ਭਾਰਤੀ ਸੁਰੱਖਿਆ ਬਲਾਂ ਨੂੰ ਹਟਾਉਣ ਲਈ ਜ਼ਰੂਰੀ ਕਦਮ ਚੁੱਕੇਗੀ। ਨੇਪਾਲ ਸਰਕਾਰ ਕਿਸੇ ਨੂੰ ਵੀ ਆਪਣੀ ਜਮੀਨ ‘ਤੇ ਕਬਜ਼ਾ ਨਹੀਂ ਕਰਨ ਦੇਵੇਗੀ। ਇਸ ਲਈ ਭਾਰਤ ਸਰਕਾਰ ਨੂੰ ਆਪਣੇ ਸੁਰੱਖਿਆ ਬਲ ਕਾਲਾ ਪਾਣੀ ਤੋਂ ਬੁਲਾ ਲੈਣੇ ਚਾਹੀਦੇ ਹਨ। ਓਲੀ ਨੇ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਸਰਕਾਰ ਕਾਲਾ ਪਾਣੀ ਮਸਲੇ ਨੂੰ ਗੱਲਬਾਤ ਜ਼ਰੀਏ ਨਬੇੜ ਲਵੇਗੀ।

ਓਲੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ‘ਚ ਸਮਰੱਥ ਹੈ ਤੇ ਆਪਣੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ‘ਚ ਨੇਪਾਲੀ ਸੁਰੱਖਿਆ ਬਲ ਸਮਰੱਥ ਹੈ। ਪ੍ਰਧਾਨ ਮੰਤਰੀ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਮੁੱਖ ਵਿਰੋਧੀ ਧਿਰ ਨੇਪਾਲੀ ਕਾਂਗਰਸ ਦੀ ਵਿਦਿਆਰਥੀ ਸ਼ਾਖਾ ਨੇ ਕਾਠਮੰਡੂ ‘ਚ ਪ੍ਰਦਰਸ਼ਨ ਕਰ ਕੇ ਕਾਲਾਪਣੀ ਤੋਂ ਭਾਰਤੀ ਬਲਾਂ ਦੀ ਵਾਪਸੀ ਦੀ ਮੰਗ ਕੀਤੀ। ਨੇਪਾਲ ਦੀਆਂ ਸਾਰੀਆਂ ਪ੍ਰਮੁਖ ਸਿਆਸੀ ਪਾਰਟੀਆਂ ਨੇ ਭਾਰਤ ਦੇ ਨਵੇਂ ਨਕਸ਼ੇ ‘ਤੇ ਇਤਰਾਜ਼ ਕੀਤਾ ਹੈ। ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਨੇਪਾਲ ਸਰਕਾਰ ਇਸ ਤੱਥ ਨੂੰ ਲੈ ਕੇ ਸਪਸ਼ਟ ਹੈ ਕਿ ਕਾਲਾ ਪਾਣੀ ਦਾ ਇਲਾਕਾ ਉਸ ਦਾ ਆਪਣਾ ਹੈ। ਇਸ ‘ਤੇ ਹੁਣ ਦੇ ਦਿਨਾਂ ‘ਚ ਹੀ ਕਬਜ਼ਾ ਹੋਇਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਓਲੀ ਨੇ ਇਸ ਮਸਲੇ ‘ਤੇ ਪ੍ਰਮੁਖ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ਸੱਦੀ ਸੀ ਜਿਸ ‘ਚ ਸਾਰਿਆਂ ਨੇ ਗੱਲਬਾਤ ਜ਼ਰੀਏ ਮਸਲਾ ਹੱਲ ਕਰਨ ਦਾ ਮਸ਼ਵਰਾ ਦਿੱਤਾ।

ਨੇਪਾਲ ਤੇ ਚੀਨ ਦੇ ਨੇੜੇ ਹੈ ਕਾਲਾ ਪਾਣੀ

ਉੱਤਰਾਖੰਡ ਦੇ ਧਾਰਚੂਲਾ ਇਲਾਕੇ ਨਾਲ ਲੱਗਦੀ ਨੇਪਾਲ ਦੀ ਸਰਹੱਦ ਨਾਲ ਕਾਲਾਪਾਣੀ ਇਲਾਕਾ ਲੱਗਦਾ ਹੈ। ਚੀਨ ਦੇ ਨੇੜੇ ਹੋਣ ਕਾਰਨ ਇਹ ਤਿਕੋਣਾ ਇਲਾਕਾ ਬਹੁਤ ਸੰਵੇਦਨਸ਼ੀਲ ਹੈ। ਚੀਨ ਨਾਲ ਸਰਹੱਦੀ ਵਿਵਾਦ ਕਾਰਨ ਭਾਰਤੀ ਸੁਰੱਖਿਆ ਬਾਲ ਇੱਥੇ ਹਮੇਸ਼ਾ ਚੌਕਸ ਰਹਿੰਦੇ ਹਨ। ਹੁਣ ਦੇ ਮਹੀਨਿਆਂ ‘ਚ ਨੇਪਾਲ ਤੇ ਚੀਨ ਦੇ ਸਬੰਧਾਂ ‘ਚ ਵਧਦੀ ਮਜ਼ਬੂਤੀ ਇਸ ਇਲਾਕੇ ਦੀ ਸੰਵੇਦਨਸ਼ੀਲਤਾ ਨੂੰ ਵਧਾ ਰਹੀ ਹੈ।

Previous articleThousands of Disney+ accounts up for sale on Dark Web
Next articleTikTok begins testing ‘link in bio’ feature