ਕਾਠਮੰਡੂ (ਸਮਾਜਵੀਕਲੀ) : ਨੇਪਾਲ ਦੇ ਸਿੰਧੂਪਾਲਚੌਕ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਕਾਰਨ ਆਏ ਹੜ੍ਹਾਂ ਕਰਕੇ ਘੱਟ-ਘੱਟ ਦੋ ਮੌਤਾਂ ਹੋ ਗਈਆਂ ਅਤੇ ਕਰੀਬ 18 ਜਣੇ ਲਾਪਤਾ ਹਨ। ਹੜ੍ਹਾਂ ਕਾਰਨ ਕਈ ਘਰ ਰੁੜ੍ਹ ਗਏ। ਜਾਂਬੂ ਖੇਤਰ ਵਿੱਚ ਮੀਂਹ ਦੇ ਪਾਣੀ ਨਾਲ ਸਥਾਨਕ ਨਾਲੇ ਓਵਰਫਲੋਅ ਹੋਣ ਲੱਗੇ ਹਨ।
ਪੁਲੀਸ ਨੇ ਦੱਸਿਆ ਕਿ ਹੜ੍ਹਾਂ ਦੇ ਪਾਣੀ ਵਿੱਚ ਰੁੜ੍ਹੀ ਇੱਕ ਬੱਚੀ ਅਤੇ ਊਹਦੇ ਪਿਤਾ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦਕਿ 18 ਜਣੇ ਅਜੇ ਵੀ ਲਾਪਤਾ ਹਨ। ਨੇਪਾਲ ਦੇ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਦੌਰਾਨ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ।