ਕਾਠਮੰਡੂ, (ਸਮਾਜਵੀਕਲੀ) : ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਅਹਿਮ ਬੈਠਕ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਸਾਬਕਾ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਦੇ ਧੜਿਆਂ ਨੂੰ ਆਪਣੇ ਮੱਤਭੇਦ ਦੂਰ ਕਰਨ ਦਾ ਮੌਕਾ ਦਿੰਦਿਆਂ ਐਤਵਾਰ ਤੱਕ ਪੰਜਵੀਂ ਵਾਰ ਮੁਲਤਵੀ ਕਰ ਦਿੱਤੀ ਗਈ ਹੈ।
ਐਨਸੀਪੀ ਦੀ ਸਥਾਈ ਕਮੇਟੀ ਦੀ ਬੈਠਕ ਸ਼ੁੱਕਰਵਾਰ ਨੂੰ ਹੋਣੀ ਸੀ ਪਰ ਓਲੀ ਅਤੇ ਪ੍ਰਚੰਡ ਦੀ ਬੇਨਤੀ ’ਤੇ ਇਹ ਐਤਵਾਰ ਨੂੰ ਬਾਅਦ ਦੁਪਹਿਰ 3 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਪਾਰਟੀ ਦਾ ਦਹਿਲ ਓਲੀ ਨੂੰ ਅਹੁਦੇ ਤੋਂ ਹਟਾਉਣ ਲਈ ਜੋ਼ਰ ਪਾ ਰਿਹਾ ਹੈ ਪਰ ਓਲੀ ਉਨ੍ਹਾਂ ਦੈ ਪੈਰ ਨਹੀਂ ਲੱਗਣ ਦੇ ਰਹੇ।