ਚੁੰਬਰ (ਸਮਾਜ ਵੀਕਲੀ): ਨੇਤਰਦਾਨ ਸੰਸਥਾ ਹੁਸ਼ਿਆਰਪੁਰ (ਰਜ਼ਿ) ਪਿਛਲੇ 21 ਸਾਲਾਂ ਤੌਂ ਨੇਤਰਦਾਨ ਜਾਗਰੁਕਤਾ ਅਭਿਆਨ ਚਲਾ ਕੇ ਨੇਤਰਹੀਣਤਾ ਨੂੰ ਖਤਮ ਕਰਨ ਲਈ ਯਤਨਸ਼ੀਲ਼ ਹੈ।ਨੇਤਰਦਾਨ ਸੰਸਥਾ ਦਾ ਦਫਤਰ ਜੋ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਥਿਤ ਸੀ , ਜਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਕੋਵਿਡ 19 ਵਾਸਤੇ ਵਰਤਿਆ ਜਾ ਰਿਹਾ ਹੈ।
ਇਸ ਲਈ ਸੰਸਥਾ ਵਲੋਂ ਮਾਨਵਤਾ ਮੰਦਰ ਟਰੱਸਟ ਦੇ ਪ੍ਰਧਾਨ ਅਤੇ ਐਮ ਸੀ ਸ਼੍ਰੀ ਬ੍ਰਹਮ ਸ਼ੰਕਰ ਜਿੰਪਾਂ ਜੀ ਨੂੰ ਬੇਨਤੀ ਕੀਤੀ ਗਈ ਕਿ ਆਰਜੀ ਤੌਰ ਤੇ ਸੰਸਥਾ ਨੂੰ ਮਾਨਵਤਾ ਮੰਦਰ ਟਰੱਸਟ ਦੀ ਇਮਾਰਤ ਵਿੱਚ ਦਫਤਰ ਖੋਲਣ ਦੀ ਇਜਾਜਤ ਦਿੱਤੀ ਜਾਵੇ।ਸ਼੍ਰੀ ਬ੍ਰਹਮ ਸ਼ੰਕਰ ਜਿੰਪਾਂ ਜੀ ਨੇ ਸੰਸਥਾ ਦੀ ਬੇਨਤੀ ਨੂੰ ਪ੍ਰਵਾਨ ਕੀਤਾ , ਇਸ ਲਈ ਸੰਸਥਾ ਉਹਨਾਂ ਦੀ ਬਹੁਤ ਧੰਨਵਾਦੀ ਹੈ। ਸੰਸਥਾ ਦੇ ਪ੍ਰਧਾਨ ਸ਼੍ਰੀ ਰਕੇਸ਼ ਮੋਹਣ ਜੀ ਨੇ ਦੱਸਿਆ ਕਿ ਹੁਣ ਸੰਸਥਾ ਦਾ ਦਫਤਰ ਆਰਜੀ ਤੌਰ ਤੇ ਮਾਨਵਤਾ ਮੰਦਰ ਟਰੱਸਟ ਕੰਪਲੈਕਸ ਸ਼ੁਤੈਹਰੀ ਰੋਡ ਵਿਖੇ ਤਬਦੀਲ ਕੀਤਾ ਗਿਆ ਹੈ ਜਿੱਥੇ ਸਮੂਹ ਮੈਂਬਰਾਂ ਦੀ ਇਕੱਤਰਤਾਂ ਹੋਈ।
ਸ਼੍ਰੀ ਰਕੇਸ਼ ਮੋਹਣ ਜੀ ਨੇ ਦੱਸਿਆ ਕਿ ਕੋਵਿਡ 19 ਦੀਆਂ ਸਰਕਾਰੀ ਹਦਾਇਤਾਂ ਅਨੁਸਾਰ ਨੇਤਰਦਾਨ ਕਰਵਾਉਣ ਦੀ ਪ੍ਰਕਿਰਿਆਂ ਹੱਲੇ ਬੰਦ ਹੈ। ਜਿਵੇ ਹੀ ਸਰਕਾਰ ਵੱਲੋ ਹਦਾਇਤਾਂ ਜਾਰੀ ਹੋਣਗੀਆਂ , ਇਹ ਪ੍ਰਕਿਰਿਆਂ ਦੁਬਾਰਾ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੀਟਿੰਗ ਵਿੱਚ ਪੈਟਰਨ ਸ.ਮਲਕੀਤ ਸਿੰਘ ਮਹੇੜੂ ,ਉੱਪ ਪ੍ਰਧਾਨ ਸ਼੍ਰੀ ਸੁਰੇਸ਼ ਕਪਾਟੀਆ , ਜਨਰਲ ਸਕੱਤਰ ਸ.ਕਰਮਜੀਤ ਸਿੰਘ, ਵਿੱਤ ਸਕੱਤਰ ਸ.ਹਰਭਜਨ ਸਿੰਘ, ਸ.ਹਰਬੰਸ ਸਿੰਘ, ਸ.ਗੁਰਪ੍ਰੀਤ ਸਿੰਘ , ਸ.ਬਹਾਦਰ ਸਿੰਘ ਸਿੱਧੂ,ਮੈਡਮ ਸੰਤੋਸ਼ ਸੈਣੀ ਆਦਿ ਹਾਜਰ ਸਨ।