ਨਵਾਂ ਸਾਲ ਸਭ ਲਈ ਖੁਸ਼ੀਆਂ-ਖੇੜੇ ਲੈ ਕੇ ਆਵੇ – ਲਾਇਨ ਰਣਜੀਤ ਸਿੰਘ
ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਲਾਇਨਜ਼ ਕਲੱਬਜ਼ ਇੰਟਰਨੈਸ਼ਨਲ ਦੇ ਡਿਸਟ੍ਰਿਕਟ 321-D ਦੇ ਜੁਝਾਰੂ ਡਿਸਟ੍ਰਿਕਟ ਗਵਰਨਰ ਲਾਇਨ ਹਰਦੀਪ ਸਿੰਘ ਖੜਕਾ ਨੇ ਆਪਣੀ ਗਵਰਨਰਸ਼ਿਪ ਦਾ ਦਮ-ਖ਼ਮ ਦਿਖਾਉਂਦੇ ਹੋਏ ਨੂਰਮਹਿਲ ‘ਚ “ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ” ਨਾਮ ਦੀ ਨਵੀਂ ਕਲੱਬ ਦਾ ਗਠਨ ਕੀਤਾ। ਇਸ ਕਲੱਬ ਵਿੱਚ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸ਼੍ਰੀ ਅਸ਼ੋਕ ਸੰਧੂ ਨੂੰ ਕਲੱਬ ਦਾ ਚਾਰਟਰ ਪ੍ਰਧਾਨ ਨਿਯੁਕਤ ਕੀਤਾ। ਲਾਇਨ ਬਬਿਤਾ ਸੰਧੂ ਨੂੰ ਕਲੱਬ ਦੀ ਚਾਰਟਰ “ਸੈਕਟਰੀ” ਬਣਾਇਆ।
ਲਾਇਨ ਬਬਿਤਾ ਸੰਧੂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਲੱਬ ਵਿਚ ਲਾਇਨ ਰਣਜੀਤ ਸਿੰਘ (ਫੈਸ਼ਨ ਲਿਬਾਸ) ਨੂੰ ਚਾਰਟਰ “ਟ੍ਰੈਜਰਰ” ਦੀ ਪੋਸਟ ਨਾਲ ਨਵਾਜਿਆ ਗਿਆ ਅਤੇ ਲਾਇਨ ਸ਼ਰਨਜੀਤ ਸਿੰਘ ਨੂੰ ਚਾਰਟਰ “ਪੀ.ਆਰ.ਓ” ਦੀ ਪੋਸਟ ਦੀ ਜਿੰਮੇਵਾਰੀ ਸੌਪੀ ਗਈ ਹੈ। ਲਾਇਨ ਯੋਗੇਸ਼ ਗੁਪਤਾ, ਲਾਇਨ ਵਿਸ਼ੂ ਗੁਪਤਾ, ਲਾਇਨ ਆਂਚਲ ਸੰਧੂ ਸੋਖਲ, ਲਾਇਨ ਦਿਨਕਰ ਸੰਧੂ, ਲਾਇਨ ਸ਼ਕਤੀ ਅਰੋੜਾ ਨੂੰ ਇੰਟਰਨੈਸ਼ਨਲ ਲਾਇਨਜ਼ ਕਲੱਬਜ਼ ਦੇ ਚਾਰਟਰ ਮੈਂਬਰ ਹੋਣ ਦਾ ਮਾਣ ਪ੍ਰਾਪਤ ਹੋਇਆ। ਕਲੱਬ ਦੀਆਂ ਹੋਰ ਨਿਯੁਕਤੀਆਂ ਅਗਲੀ ਮੀਟਿੰਗ ਵਿੱਚ ਕੀਤੀਆਂ ਜਾਣਗੀਆਂ।
ਡਿਸਟ੍ਰਿਕਟ 321-D ਦੇ ਲਾਇਨਜ਼ ਲੀਡਰਾਂ ਨੇ ਕਲੱਬ ਦੇ ਅਹੁਦੇਦਾਰਾਂ ਨੂੰ ਨਵੀਂ ਕਲੱਬ ਬਣਨ ਅਤੇ ਨਵੇਂ ਸਾਲ 2021 ਵਿੱਚ ਹਰ “ਡ੍ਰੀਮ” ਸਫ਼ਲ ਹੋਣ ਦੀਆਂ ਵਿਸ਼ੇਸ਼ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਕਲੱਬ ਦੇ ਚਾਰਟਰ ਮੈਂਬਰਜ਼ ਲਾਇਨ ਹਰਪ੍ਰੀਤ ਸਿੰਘ, ਲਾਇਨ ਤਰਨਪ੍ਰੀਤ ਸਿੰਘ, ਲਾਇਨ ਰਵੀ ਪਾਲ ਥਾਪਰ ਅਤੇ ਹੋਰ ਸਮੂਹ ਮੈਂਬਰਾਂ ਸਮੇਤ ਹਿਤੇਸ਼ ਮੈਹਨ ਨੇ ਨਵੇਂ ਸਾਲ ਦੇ ਸ਼ੁਭ ਮੌਕੇ ਸਮੂਹ ਜਗਤ ਨੂੰ ਚੜ੍ਹਦੀਕਲਾ ‘ਚ ਰਹਿਣ ਦੀ ਪਰਮਾਤਮਾ ਪਾਸ ਪ੍ਰਾਰਥਨਾ ਕੀਤੀ।