(ਸਮਾਜ ਵੀਕਲੀ)
ਲੈ ਕੇ ਸੱਤ ਬੈਂਡ ਪੁੱਤ ਤੁਰ ਗਿਆ ਵਿਦੇਸ਼ ਨੀਂ।
ਚਾਰ ਲਾਵਾਂ ਲੈ ਕੇ ਧੀ, ਤੁਰਗੀ ਦਰਵੇਸ਼ ਨੀਂ।
ਖਾਲੀ ਖਾਲੀ ਘਰ ਮਾਪੇ ਬੂਹੇ ਵੱਲ ਤੱਕਦੇ ਵਿਚਾਰੇ।
ਕੀਹਤੇ ਦੱਸ ਰਾਜ ਕਰੇਗੀੰ ਗੈਰ ਜ਼ਿੰਮੇਵਾਰ ਸਰਕਾਰੇ।
ਤੱਕੜਿਆ ਦੇ ਧੀ ਪੁੱਤ ਹੁੰਦੇ ਨੇ ਨਲਾਇਕ ਨੀੰ।
ਮਾੜਿਆ ਦੇ ਕੋਲ ਕਦੇ ਹੁੰਦਾ ਨਹਿਓ ਕੈਸ਼ ਨੀਂ।
ਦੌਲਤਾਂ ਦਾ ਅਕਲਾਂ ਨਾਲ ਹੋਗਿਆ ਗਠਜੋੜ।
ਤਾਹੀਓ ਪਾਸਪੋਰਟ ਬਣਦੇ ਨੇ ਬਾਹਲੇ।
ਕੀਹਤੇ ਦੱਸ ਰਾਜ ਕਰੇਗੀੰ ਗੈਰ ਜ਼ਿੰਮੇਵਾਰ ਸਰਕਾਰੇ।
ਪਲੱਸ ਟੂ ਤੋਂ ਬਾਅਦ ਤੇਰੇ ਕਾਲਜ ਵੀ ਬੰਦ ਨੀੰ।
ਆਈਲੈਟਸ ਵਾਲਿਆਂ ਦੀ ਵੱਧ ਰਹੀ ਮੰਗ ਨੀੰ।
ਜਹਾਜ਼ਾਂ ਦੀਆਂ ਫੋਟੋਆਂ ਵਾਲੇ ਤਿੰਨ ਤਿੰਨ ਮੰਜਲੇ ਚੁਬਾਰੇ।
ਨੀੰ ਕੀਹਤੇ ਦੱਸ ਰਾਜ ਕਰੇਗੀੰ ਗੈਰ ਜ਼ਿੰਮੇਵਾਰ ਸਰਕਾਰੇ।
ਕਰੀਮ ਤੇਰੀ ਵੈਰਨੇ ਵਿਦੇਸ਼ਾਂ ਵਲ ਤੁਰ ਗਈ।
ਰਹਿੰਦੀ ਖੂੰਹਦੀ ਨਸ਼ਿਆਂ ਦੇ ਝੱਖੜਾ ਚ ਰੁੱਲਗੀ।
ਲੱਖ ਕਰ ਫੋਕੇ ਦਾਵੇ ਏਥੇ ਨਸ਼ਿਆਂ ਦੇ ਚੱਲਦੇ ਭੰਡਾਰੇ।
ਕੀਹਤੇ ਦੱਸ ਰਾਜ ਕਰੇਗੀੰ ਗੈਰ ਜ਼ਿੰਮੇਵਾਰ ਸਰਕਾਰੇ।
ਮੰਜੇ ਵਿੱਚ ਪਈ ਕੁੜੇ “ਮੀਮਸੇ” ਦੀ ਜਾਨ ਨੀੰ।
ਲੱਭੇ ਨਾ ਬਿਮਾਰੀ ਕੋਈ ਟੈਸਟ ਲਈ ਜਾਣ ਨੀੰ।
ਟੁੱਟ ਜਾਣ ਦੁੱਖ ਸਭ ਇੱਕ ਵਾਰ ਇੱਕਠੇ ਹੋਈਏਂ ਸਾਰੇ।
ਕੀਹਤੇ ਦੱਸ ਰਾਜ ਕਰੇਗੀੰ ਗੈਰ ਜ਼ਿੰਮੇਵਾਰ ਸਰਕਾਰੇ।
ਚਰਨਜੀਤ ਸਿੰਘ ਮੀਮਸਾ।
9465431868
Download and Install ‘Samaj Weekly’ App
https://play.google.com/store/apps/details?id=in.yourhost.samajweekly