ਨੀਰਵ ਮੋਦੀ ਦੇ ਹਿਰਾਸਤੀ ਰਿਮਾਂਡ ਵਿਚ ਵਾਧਾ

ਲੰਡਨ (ਸਮਾਜਵੀਕਲੀ): ਯੂਕੇ ਅਦਾਲਤ ਨੇ ਵੀਰਵਾਰ ਨੂੰ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੇ ਹਿਰਾਸਤੀ ਰਿਮਾਂਡ ਵਿੱਚ 9 ਜੁਲਾਈ ਤੱਕ ਵਾਧਾ ਕਰ ਦਿੱਤਾ ਹੈ। ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਨਾਲ 2 ਬਿਲੀਅਨ ਡਾਲਰ ਦੇ ਘਪਲੇ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਹੇਠ ਭਾਰਤ ਹਵਾਲੇ ਕੀਤੇ ਜਾਣ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ। ਉਹ ਲੰਡਨ ਦੀ ਵੈਸਟਮਿਨਸਟਰ ਮੈਜਿਸਟਰੇਟ ਕੋਰਟ ਵਿੱਚ ਵੀਡੀਓ ਲਿੰਕ ਰਾਹੀਂ ਪੇਸ਼ ਹੋਇਆ। ਕੇਸ ਦੀ ਅਗਲੀ ਸੁਣਵਾਈ 7 ਸਤੰਬਰ ਨੂੰ ਹੋਵੇਗੀ।

Previous articleਰੇਲਵੇ ਕਰੇਗਾ ਮਜ਼ਦੂਰਾਂ ਲਈ ਕੰਮ ਦਾ ਪ੍ਰਬੰਧ
Next articleਕਰੋਨਾ: ਪੰਜਾਬ ’ਚ ਮੁੜ ਲੱਗਣਗੀਆਂ ਪਾਬੰਦੀਆਂ