ਲੰਡਨ (ਸਮਾਜ ਵੀਕਲੀ): ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਭਾਰਤ ਨੂੰ ਸਪੁਰਦਗੀ ਮਾਮਲੇ ਵਿੱਚ ਫੈਸਲਾ 1 ਦਸੰਬਰ ਤੋਂ ਬਾਅਦ ਸੁਣਾਇਆ ਜਾਵੇਗਾ। ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਨਾਲ 2 ਅਰਬ ਅਮਰੀਕੀ ਡਾਲਰ ਦੀ ਧੋਖਾਧੜੀ ਤੇ ਮਨੀ ਲੌਂਡਰਿੰਗ ਕੇਸ ਵਿੱਚ ਭਾਰਤ ’ਚ ਲੋੜੀਂਦਾ ਹੈ। ਨੀਰਵ ਇਸ ਵੇਲੇ ਯੂਕੇ ਦੀ ਇਕ ਜੇਲ੍ਹ ਵਿੱਚ ਬੰਦ ਹੈ। ਲੰਡਨ ਦੀ ਵੈਸਟਮਿੰਸਟਰ ਮੈਜਿਸਟਰੇਟੀ ਅਦਾਲਤ ਵਿੱਚ ਤਜਵੀਜ਼ਤ ਸੁਣਵਾਈ ਦੌਰਾਨ ਜ਼ਿਲ੍ਹਾ ਜੱਜ ਸੈਮੁਅਲ ਗੂਜ਼ੀ ਨੇ ਕਿਹਾ ਕਿ ਮੋਦੀ ਦੀ ਭਾਰਤ ਨੂੰ ਸਪੁਰਦਗੀ ਮਾਮਲੇ ਵਿੱਚ ਦੂਜੇ ਗੇੜ ਦੀ ਸੁਣਵਾਈ 7 ਤੋਂ 11 ਸਤੰਬਰ ਦਰਮਿਆਨ ਹੋਵੇਗੀ।