ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦਾ ਪੁੱਤਰ ਨੀਰਜ ਸ਼ੇਖਰ ਅੱਜ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਿਆ ਹੈ। ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਭੁਪੇਂਦਰ ਯਾਦਵ ਅਤੇ ਅਨਿਲ ਜੈਨ ਵੀ ਹਾਜ਼ਰ ਸਨ। ਨੀਰਜ ਸ਼ੇਖਰ ਨੇ ਬੀਤੇ ਦਿਨ ਸਮਾਜਵਾਦੀ ਪਾਰਟੀ ਅਤੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। ਨੀਰਜ ਸ਼ੇਖਰ 2007 ਅਤੇ 2009 ’ਚ ਦੋ ਵਾਰ ਬਲੀਆ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਸੀਟ ਤੋਂ ਉਨ੍ਹਾਂ ਦੇ ਪਿਤਾ ਚੰਦਰਸ਼ੇਖਰ ਵੀ ਜਿੱਤਦੇ ਰਹੇ ਸਨ। ਨੀਰਜ ਸ਼ੇਖਰ ਹਾਲਾਂਕਿ 2014 ’ਚ ਇਸ ਸੀਟ ਤੋਂ ਹਾਰ ਗਏ ਸੀ। ਸਮਾਜਵਾਦੀ ਪਾਰਟੀ ਨੇ ਉਨ੍ਹਾਂ ਨੂੰ ਉਸ ਸਮੇਂ ਰਾਜ ਸਭਾ ਭੇਜਿਆ ਸੀ। ਮੰਨਿਆ ਜਾ ਰਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ’ਚ ਨੀਰਜ ਸ਼ੇਖਰ ਚੋਣ ਲੜਨਾ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ ਸੀ।
INDIA ਨੀਰਜ ਸ਼ੇਖਰ ਭਾਜਪਾ ਵਿੱਚ ਸ਼ਾਮਲ