ਨੀਂਟ ਜੇ ਈ ਦੀ ਪ੍ਰੀਖਿਆ ਤੁਰੰਤ ਰੱਦ ਕੀਤੀ ਜਾਵੇ – ਬੇਗਮਪੁਰਾ ਟਾਈਗਰ ਫੋਰਸ

ਸਰਕਾਰ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੇ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ)  (ਚੁੰਬਰ) –  ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਪ੍ਰਧਾਨ ਅਸੋਕ ਸੱਲਣ, ਕੋਮੀ ਜਨਰਲ ਸਕੱਤਰ ਅਵਤਾਰ ਬਸੀ ਖਵਾਜੂ, ਪੰਜਾਬ ਪ੍ਰਧਾਨ ਤਾਰਾ ਚੰਦ, ਤੇ ਚੇਅਰਮੈਨ ਤਰਸੇਮ ਦੀਵਾਨਾ ਨੇ ਕੇਂਦਰ ਸਰਕਾਰ ਵਲੋਂ ਕਰਵਾਈ ਜਾ ਰਹੀ ਨੀਟ ਜੇ ਈ ਈ ਦੀ ਪ੍ਰੀਖਿਆ ਦਾ ਸ਼ਖਤ ਵਿਰੋਧ ਕੀਤਾ ਹੈ ਇਸ ਸਬੰਧ ਵਿੱਚ ਫੋਰਸ ਦੇ ਮੁੱਖ ਦਫਤਰ ਵਿਖੇ ਰੱਖੀ ਹੰਗਾਮੀ ਮੀਟਿੰਗ ਦੌਰਾਨ ਫੋਰਸ ਦੇ ਆਗੂਆਂ ਨੇ ਕਿਹਾ ਕਿ ਕੀ ਐਨ ਟੀ ਏ ਵੱਲੋਂ 1 ਤੋਂ 6 ਸਤੰਬਰ ਨੂੰ ਪ੍ਰੀਖਿਆ ਕਰਵਾਉਣ ਦਾ ਜੋ ਨਾਦਰਸ਼ਾਹੀ ਐਲਾਨ ਕੀਤਾ ਹੈ ਉਹ ਬਿੱਲਕੁਲ ਗ਼ਲਤ ਹੈ ਕਿਉਂਕਿ ਕਰੋਨਾ ਦੀ ਬਿਮਾਰੀ ਫੈਲਣ ਕਾਰਨ ਵਿਦਿਆਰਥੀਆਂ ਵੱਲੋਂ ਪੜ•ਾਈ ਕਰਨ ਵਿੱਚ ਭਾਰੀ ਦਿੱਕਤ ਹੋਣ ਕਾਰਨ ਉਹ ਪ੍ਰੀਖਿਆ ਦੀ ਤਿਆਰੀ ਨਹੀਂ ਕਰ ਸਕੇ

ਹਰ ਵਿਦਿਆਰਥੀ ਕੋਲ ਮੋਬਾਈਲ ਦੀ ਸਹੂਲਤ ਨਾ ਹੋਣ ਕਰਕੇ ਕਈ ਵਿਦਿਆਰਥੀ ਪੜ•ਾਈ ਤੋਂ ਵਾਂਝੇ ਰਹਿ ਗਏ ਹਨ ਆਗੂਆਂ ਨੇ ਕਿਹਾ ਕਿ ਪ੍ਰੀਖਿਆ ਦੀ ਤਿਆਰੀ ਸਕੂਲ ਕਾਲਜ ਵਿੱਚ ਪੜ• ਕੇ ਹੀ ਕੀਤੀ ਜਾ ਸਕਦੀ ਹੈ ਜਾਂ ਫਿਰ ਟਿਊਸ਼ਨ ਲੈ ਕੇ ਕੀਤੀ ਜਾ ਸਕਦੀ ਹੈ ਮੌਜੂਦਾ ਹਾਲਾਤਾਂ ਵਿੱਚ ਵਿਦਿਆਰਥੀ ਇਨ•ਾਂ ਦੋਵਾਂ ਸਾਧਨਾਂ ਤੋਂ ਵਾਂਝੇ ਰਹਿ ਗਏ ਹਨ ਆਗੂਆਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਪ੍ਰੀਖਿਆ ਲੈਣ ਵਾਲੇ ਸੰਸਥਾ ਐੱਨ ਟੀ ਏ ਵਿੱਚ ਕੀ ਅਨਪੜ• ਲੋਕ ਭਰਤੀ ਕੀਤੇ ਗਏ ਹਨ ਜਿਹੜੇ ਮੌਜੂਦਾ ਹਾਲਾਤਾਂ ਨੂੰ ਨਹੀਂ ਸਮਝਦੇ ਕਰੋਨਾਂ ਦੀ ਬੀਮਾਰੀ ਇਸ ਵੇਲੇ ਪੂਰੇ ਭਾਰਤ ਵਿੱਚ ਭਰ ਜੋਬਨ ਤੇ ਹੈ

ਉਹਨਾ ਕਿਹਾ ਕਿ ਅਗਰ ਪ੍ਰੀਖਿਆ ਦੌਰਾਨ ਵਿਦਿਆਰਥੀ ਬਿਮਾਰੀ ਦੀ ਲਪੇਟ ਵਿੱਚ ਆਉਂਦੇ ਹਨ ਤਾਂ ਇਸ ਦੀ ਜ਼ਿੰਮੇਵਾਰੀ ਐਨ ਟੀ ਏ ਦੀ ਅਤੇ ਕੇਂਦਰ ਸਰਕਾਰ ਦੀ ਹੋਵੇਗੀ ਵੈਸੇ ਵੀ ਬਿਨਾਂ ਪੜ•ੇ ਵਿਦਿਆਰਥੀ ਪੇਪਰ ਵਿੱਚ ਵੀ ਲਿੱਖਣਗੇ ਆਗੂਆਂ ਨੇ ਕਿਹਾ ਇਸ ਵੇਲੇ ਪ੍ਰੀਖਿਆਵਾਂ ਕਰਵਾਉਣਾ ਜਾਂ ਤਾਂ ਸਾਜਿਸ਼ ਹੈ ਜਾਂ ਫਿਰ ਬੇਵਕੂਫੀ ਕੇਂਦਰ ਸਰਕਾਰ ਇਸ ਮੁੱਦੇ ਤੇ ਤੁਰੰਤ ਰੋਕ ਲਗਾ ਕੇ ਪ੍ਰੀਖਿਆ ਰੱਦ ਕਰੇ ਤਾਂ ਜੋ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋ ਸਕੇ ਉਨ•ਾਂ ਕਿਹਾ ਬੇਗਮਪੁਰਾ ਟਾਈਗਰ ਫੋਰਸ ਕਰੋਨਾ ਮੌਕੇ ਪ੍ਰੀਖਿਆਵਾਂ ਕਰਵਾਉਣਾ ਕੇਂਦਰ ਸਰਕਾਰ ਦਾ ਇਸ ਮੰਦੇ ਦਾ ਸਖ਼ਤ ਵਿਰੋਧ ਕਰਦੀ ਹੈ ।

ਇਸ ਮੌਕੇ ਬੀਰਪਾਲ ਠਰੋਲੀ ਜਿਲਾ ਉਪ ਪ੍ਰਧਾਨ ,ਸੋਮ ਦੇਵ ਸੰਧੀ ਦੋਆਬਾ ਇੰਚਾਰਜ, ਦੇਵ ਰਾਜ ਭਗਤ ਨਗਰ ਜਿਲ•ਾ ਉਪ ਪ੍ਰਧਾਨ , ਨਰੇਸ਼ ਬੱਧਣ ਉਪ ਪ੍ਰਧਾਨ ਪੰਜਾਬ , ਬੱਬੂ ਸਿੰਗਰੀਵਾਲ , ਗੁਰਮੁੱਖ, ਪ੍ਰਮਜੀਤ ਪੰਮਾ ਹੰਸਰਾਜ ਰਾਣਾ ਸ਼ਹਿਰੀ ਪ੍ਰਧਾਨ ,ਜੁਝਾਰ ਸਿੰਘ ,ਸੁਖਦੇਵ ਅਸਲਾਮਾਬਾਦ ( ਦੋਵੇ ਸਹਿਰੀ ਉਪ ਪ੍ਰਧਾਨ ਜਤਿੰਦਰ ਜੱਸਾ ਉਪ ਪ੍ਰਧਾਨ ਆਦਿ ਹਾਜਰ ਸਨ। ।

Previous articleਹੁਸ਼ਿਆਰਪੁਰ ਜਿਲੇ ਵਿੱਚ 103 ਪਾਜੇਟਿਵ, ਗਿਣਤੀ ਹੋਈ 1327, 2 ਮੌਤਾਂ
Next articleਅਧਿਆਪਕਾਂ ਵੱਲੋਂ ਚੋਣਾਂ ਵਿੱਚ ਦਿੱਤੀਆਂ ਜਾਂਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਹੋਣਗੇ ਲਿਖਤੀ ਮੁਕਾਬਲੇ