ਨਿੱਕੇ ਘੁੰਮਣਾ ਅਕੈਡਮੀ ਵਲੋਂ ਫੁੱਟਬਾਲ ਤੇ ਹਾਕੀ ਟੀਮਾਂ ਲਈ 90 ਖਿਡਾਰੀਆਂ ਦੀ ਚੋਣ

(ਸਮਾਜ ਵੀਕਲੀ) ਪਰਮਜੀਤ ਸਿੰਘ ਬਾਗੜੀਆ  : ਮਾਝਾ ਖੇਤਰ ਵਿਚ ਫੁੱਟਬਾਲ ਅਤੇ ਹਾਕੀ ਦੇ ਖਿਡਾਰੀਆਂ ਦੀ ਨਰਸਰੀ ਵਜੋਂ ਪ੍ਰਸਿੱਧ ਸੰਤ ਬਾਬਾ ਹਜਾਰਾ ਸਿੰਘ ਜੀ ਨਿੱਕੇ ਘੁੰਮਣਾ ਅਕੈਡਮੀ ਵਲੋਂ ਹਾਕੀ ਅਤੇ ਫੁੱਟਵਾਲ ਦੇ ਦੋ-ਦੋ ਵਰਗਾਂ ਵਿਚ ਕੁਲ 90 ਖਿਡਾਰੀਆਂ ਦੀ ਚੋਣ ਕੀਤੀ ਗਈ। ਗੁਰਦੁਆਰਾ ਸ੍ਰੀ ਤਪ ਅਸਥਾਨ ਸੰਤ ਬਾਬਾ ਹਜਾਰਾ ਸਿੰਘ ਜੀ ਨਿੱਕੇ ਘੁੰਮਣਾ ਦੇ ਮੁੱਖ ਸੇਵਾਦਾਰ ਬਾਬਾ ਅਮਰੀਕ ਸਿੰਘ ਵਲੋਂ ਧਰਮ ਪ੍ਰਚਾਰ ਅਤੇ ਖੇਡਾਂ ਦੇ ਸੁਮੇਲ ਨੂੰ ਹੋਰ ਅੱਗੇ ਤੋਰਦਿਆਂ ਪੰਜਾਬ ਦੇ ਖਿਡਾਰੀਆਂ ਦੇ ਖੇਡ ਹੁਨਰ ਨੂੰ ਹੋਰ ਨਿਖਾਰਨ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਰਾਸ਼ਟਰ ਅਤੇ ਅੰਤਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਦੇ ਉਦੇਸ਼ ਨਾਲ ਹਾਕੀ ਅਤੇ ਫੁੱਟਬਾਲ ਦੀਆਂ ਟੀਮਾਂ ਦੇ ਅੰਡਰ 14 ਅਤੇ ਅੰਡਰ 17 ਵਰਗ ਲਈ ਚੋਣ ਕੀਤੀ ਗਈ ਜਿਸ ਵਿਚ ਹਾਕੀ ਦੇ ਅੰਡਰ 14 ਉਮਰ ਵਰਗ ਵਿਚ 22 ਅਤੇ ਅੰਡਰ 17 ਵਰਗ ਵਿਚ 19 ਖਿਡਾਰੀਆਂ ਦੀ ਚੋਣ ਕੀਤੀ ਗਈ ਇਸੇ ਤਰ੍ਹਾ ਫੁੱਟਬਾਲ ਵਿਚ ਅੰਡਰ 14 ਟੀਮ ਲਈ 27 ਅਤੇ ਅੰਡਰ 17 ਟੀਮ ਲਈ 22 ਖਿਡਾਰੀਆਂ ਦੀ ਚੋਣ ਕੀਤੀ ਗਈ।

ਇਨਹਾਂ ਟਰਾਇਲਾਂ ਅਤੇ ਅਕੈਡਮੀ ਦੇ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ. ਗੁਰਬਚਨ ਸਿੰਘ ਨੇ ਦੱਸਿਆ ਕਿ ਬਾਬਾ ਜੀ ਦੇ ਅਸ਼ੀਰਵਾਦ ਨਾਲ 2002 ਤੋਂ ਫੁੱਟਬਾਲ ਅਕੈਡਮੀ ਅਤੇ 2014 ਤੋਂ ਹਾਕੀ ਦੀ ਅਕੈਡਮੀ ਚੱਲ ਰਹੀ ਹੈ ਜਿਸ ਵਿਚ ਚੁਣੇ ਗਏ ਅਤੇ ਖੇਡ ਰਹੇ ਸਾਰੇ ਖਿਡਾਰੀਆਂ ਦੀ ਪੜ੍ਹਾਈ ਅਤੇ ਰਹਿਣ ਸਹਿਣ ਦਾ ਸਾਰਾ ਖਰਚ ਅਕੈਡਮੀ ਵਲੋਂ ਕੀਤਾ ਜਾਂਦਾ ਹੈ। ਫੁੱਟਬਾਲ ਅਤੇ ਹਾਕੀ ਦੀਆਂ ਚੁਣੀਆਂ ਟੀਮਾਂ ਨੂੂੰ ਬਾਬਾ ਅਮਰੀਕ ਸਿੰਘ ਜੀ ਵਲੋਂ ਅਸ਼ੀਰਵਾਦ ਦਿੱਤਾ ਗਿਆ। ਸੰਸਥਾ ਵਲੋਂ ਹਰ ਸਾਲ ਜੂਨ ਮਹੀਨੇ ਖੇਡ ਟੂਰਨਾਮੈਂਟ ਵੀ ਕਰਵਾਇਆ ਜਾਂਦਾ ਹੈ।

ਅਕੈਡਮੀ ਦੇ ਫੁੱਟਬਾਲ ਅਤੇ ਹਾਕੀ ਟੀਮਾਂ ਦੇ ਹਜਾਰਾਂ ਖਿਡਾਰੀ ਅਤੇ ਪੰਜਾਬ ਅਤੇ ਰਾਸ਼ਟਰ ਪੱਧਰ ‘ਤੇ ਖੇਡੇ ਅਤੇ ਨੌਕਰੀਆਂ ਕਰ ਰਹੇ ਹਨ। ਜਿਨ੍ਹਾਂ ਵਿਚੋਂ ਕੋਲਕਾਤਾ ਕਲੱਬ ਲਈ ਖੇਡਣ ਵਾਲੇ ਬਹੁ ਕਰੋੜੀ ਫੁੱਟਬਾਲਰ ਬਿਕਰਮਜੀਤ ਸਿੰਘ ਬਿੱਕਾ ਦਾ ਨਾਂ ਪ੍ਰਮੁੱਖ ਹੈ। ਬਾਬਾ ਅਮਰੀਕ ਸਿੰਘ ਜੀ ਦੀ ਦੇਖ ਰੇਖ ਵਿਚ ਨੇਪਰੇ ਚੜ੍ਹੇ ਇਨਹਾਂ ਟਰਾਇਲਾਂ ਵਿਚ ਸਰਪੰਚ ਤਰਸੇਮ ਸਿੰਘ ਘੁੰਮਣ, ਮਾ. ਨਵਰੂਪ ਸਿੰਘ ਗੋਲਡੀ, ਸੁਰਜੀਤ ਸਿੰਘ ਘੁੰਮਣ, ਗੁਰਦੇਵ ਸਿੰਘ ਨਠਵਾਲ, ਰਸ਼ਪਾਲ ਸਿੰਘ ਮੈਂਬਰ ਪੰਚਾਇਤ, ਡਾ. ਕੁਲਜੀਤ ਸਿੰਘ ਲੰਬਰਦਾਰ ਅਤੇ ਕੋਚ ਸਾਹਿਬਾਨਾਂ ਦਵਿੰਦਰ ਸਿੰਘ, ਚਰਨਜੀਤ ਸਿੰਘ, ਜੈਪਾਲ ਸਿੰਘ ਅਤੇ ਹਰਜੀਤ ਸਿੰਘ ਦਾ ਵੀ ਸਹਿਯੋਗ ਰਿਹਾ। ਨੌਜਵਾਨ ਪੀੜ੍ਹੀ ਨੂੰ ਖੇਡਾਂ ਰਾਹੀ ਨਰੋਈ ਸੇਧ ਦੇਣ ਦੇ ਅਕੈਡਮੀ ਦੇ ਉਪਰਾਲਿਆਂ ਦੀ ਸਾਰਾ ਇਲਾਕਾ ਸ਼ਲਾਘਾ ਕਰ ਰਿਹਾ ਹੈ।

Previous articleसाहिबजादा अजीत सिंह संस्थान वर्कर क्लब द्वारा 21 वीं वार्षिक क्रिकेट प्रतियोगिता शुरू
Next articleਫ਼ਤਹਗੜ੍ਹ ਦੀ ਧਰਤ ਤੋਂ ਸੁਖਬੀਰ ਦੀ ਹਦਾਇਤ ਮਗਰੋਂ ਅਕਾਲੀ ਦਲ ‘ਚ ਜਿੰਨੇ ਮੂੰਹ, ਓਨੀਆਂ ਗੱਲਾਂ ਵਰਗੇ ਹਾਲਾਤ